ਵਾਸ਼ਿੰਗਟਨ - ਅਮਰੀਕੀ ਵਿਦਵਾਨਾਂ ਤੇ ਸਾਬਕਾ ਰਾਜਦੂਤਾਂ ਨੇ ਕਿਹਾ ਹੈ ਕਿ ਜੇ ਭਾਰਤ ’ਤੇ 26/11 ਵਰਗਾ ਹਮਲਾ ਦੁਬਾਰਾ ਹੁੰਦਾ ਹੈ ਤਾਂ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਛਿੜ ਸਕਦੀ ਹੈ।
ਅਮਰੀਕੀ ਖੁਫੀਆ ਏਜੰਸੀ ਆਈ. ਆਈ. ਏ. ਦੇ ਸਾਬਕਾ ਅਧਿਕਾਰੀ ਬਰੂਸ ਨੇ ਭਾਸ਼ਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26/11 ਦੇ ਹਮਲੇ ਦੇ ਪੀੜਤਾਂ ਨੂੰ ਅਜੇ ਵੀ ਇਨਸਾਫ ਨਹੀਂ ਮਿਲਿਆ ਹੈ। ਪਾਕਿਸਤਾਨ ਤੋਂ ਇਹ ਇਨਸਾਫ ਮਿਲਣਾ ਸੰਭਵ ਵੀ ਨਹੀਂ ਹੈ।
ਅਮਰੀਕਾ ਵਿਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਕੁੜੱਤਣ ਕਾਰਨ ਭਾਰਤ ਵਿਚ ਇਕ ਹੋਰ ਅੱਤਵਾਦੀ ਹਮਲਾ ਹੋਣ ’ਤੇ ਹਾਲਾਤ ਨੂੰ ਕਿਵੇਂ ਕਾਬੂ ਕੀਤਾ ਜਾਵੇਗਾ, ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ 26/11 ਹਮਲੇ ਦੇ ਆਗੂਆਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਨੈਸ਼ਨਲ ਸਕਿਓਰਿਟੀ ਆਫ ਦਿ ਵ੍ਹਾਈਟ ਹਾਊਸ ਵਿਚ ਦੱਖਣੀ ਏਸ਼ੀਆ ਦੇ ਨਿਰਦੇਸ਼ਕ ਰਹੇ ਅਨੀਸ਼ ਗੋਇਲ ਦਾ ਕਹਿਣਾ ਹੈ ਕਿ ਉਸ ਸਮੇਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਦੇ ਹਾਲਾਤ ਸਾਡੀ ਪਹਿਲੀ ਚਿੰਤਾ ਸਨ। ਅਸੀਂ ਜੰਗ ਨੂੰ ਰੋਕਣਾ ਚਾਹੁੰਦੇ ਸੀ। ਉਦੋਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ’ਤੇ ਤੁਰੰਤ ਕਾਰਵਾਈ ਦਾ ਭਾਰੀ ਦਬਾਅ ਸੀ। ਉਦੋਂ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਅਤੇ ਵਿਦੇਸ਼ ਮੰਤਰੀ ਰਈਸ ਨੇ ਵੀ ਜੰਗ ਟਾਲਣ ਲਈ ਪੂਰੇ ਯਤਨ ਕੀਤੇ।
ਹਰਸਿਮਰਤ ਅਤੇ ਪੁਰੀ ਨੂੰ ਪ੍ਰਧਾਨ ਮੰਤਰੀ ਨਾ ਜਾਣ ਦੇਣ ਪਾਕਿਸਤਾਨ : ਸਵਾਮੀ
NEXT STORY