ਨਵੀਂ ਦਿੱਲੀ (ਭਾਸ਼ਾ) - ਗਾਜ਼ੀਆਬਾਦ ਲੰਘੇ ਨਵੰਬਰ ਮਹੀਨੇ ’ਚ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਇੱਥੇ ਮਾਸਿਕ ਔਸਤ ਪੀ. ਐੱਮ. 2.5 ਨਮੀ 224 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਹਵਾ ਦੀ ਗੁਣਵੱਤਾ ਸਾਰੇ 30 ਦਿਨਾਂ ’ਚ ਰਾਸ਼ਟਰੀ ਪੈਮਾਨਿਆਂ ਤੋਂ ਉੱਪਰ ਰਹੀ। ਨਵੰਬਰ ’ਚ ਦਿੱਲੀ ਚੌਥਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ ਜਿੱਥੇ ਮਾਸਿਕ ਔਸਤਨ ਪੀ. ਐਮ. 2.5 ਨਮੀ 215 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ, ਜੋ ਅਕਤੂਬਰ ਦੀ ਔਸਤ 107 ਤੋਂ ਲਗਭਗ ਦੁੱਗਣੀ ਸੀ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
ਇਹ ਜਾਣਕਾਰੀ ਇਕ ਨਵੇਂ ਵਿਸ਼ਲੇਸ਼ਣ ਤੋਂ ਸਾਹਮਣੇ ਆਈ ਹੈ। ‘ਥਿੰਕ ਟੈਂਕ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਨੋਇਡਾ, ਬਹਾਦਰਗੜ੍ਹ, ਦਿੱਲੀ, ਹਾਪੁੜ, ਗ੍ਰੇਟਰ ਨੋਇਡਾ, ਬਾਗਪਤ, ਸੋਨੀਪਤ, ਮੇਰਠ, ਰੋਹਤਕ ਤੇ ਗਾਜ਼ੀਆਬਾਦ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਸਨ। ਇਨ੍ਹਾਂ ’ਚੋਂ 6 ਸ਼ਹਿਰ ਉੱਤਰ ਪ੍ਰਦੇਸ਼ ਦੇ ਹਨ। ਇਸ ਤੋਂ ਬਾਅਦ ਹਰਿਆਣਾ ਅਤੇ ਦਿੱਲੀ ਦੇ 3 ਸਨ। ਦਿੱਲੀ ਨੂੰ ਛੱਡ ਕੇ ਬਾਕੀ ਦੇ 10 ਸ਼ਹਿਰਾਂ ’ਚ ਪਿਛਲੇ ਸਾਲ ਨਾਲੋਂ ਪੀ.ਐਮ. 2.5 ਦਾ ਪੱਧਰ ਵੱਧ ਦਰਜ ਕੀਤਾ ਗਿਆ। ਇਸ ਸਾਲ ਪਰਾਲੀ ਸਾੜਨ ਦਾ ਪ੍ਰਭਾਵ ਘੱਟ ਸੀ, ਜਿਸ ਨੇ ਨਵੰਬਰ ’ਚ ਦਿੱਲੀ ਦੇ ਪ੍ਰਦੂਸ਼ਣ ’ਚ ਔਸਤ 7 ਫੀਸਦੀ ਯੋਗਦਾਨ ਪਾਇਆ ਜੋ ਪਿਛਲੇ ਸਾਲ 20 ਫੀਸਦੀ ਸੀ। ਇਸ ਸਾਲ ਪਰਾਲੀ ਸਾੜਨ ਦਾ ਸਭ ਤੋਂ ਵੱਧ ਪ੍ਰਭਾਵ 22 ਫੀਸਦੀ ਸੀ ਜੋ ਪਿਛਲੇ ਸਾਲ ਦਰਜ ਕੀਤੇ ਗਏ 38 ਫੀਸਦੀ ਨਾਲੋਂ ਕਾਫ਼ੀ ਘੱਟ ਹੈ।
ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...
ਭਾਰਤ ਉੱਚ ਵਿਕਾਸ ਤੇ ਘੱਟ ਮਹਿੰਗਾਈ ਦਾ ਮਾਡਲ : ਮੋਦੀ
NEXT STORY