ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਗਿਰਾਵਟ ਜਾਰੀ ਹੈ। ਭਾਰਤ ’ਚ 88 ਦਿਨਾਂ ਬਾਅਦ ਕੋਰੋਨਾ ਦੇ 53,256 ਨਵੇਂ ਮਾਮਲੇ ਸਾਹਮਣੇ ਆਏ ਹਨ। ਯਾਨੀ ਕਿ 88 ਦਿਨਾਂ ਬਾਅਦ ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲੇ ਇੰਨੇ ਘੱਟ ਰਿਪੋਰਟ ਹੋਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2,99,35,221 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 1,422 ਹੋਰ ਮੌਤਾਂ ਨਾਲ ਕੁੱਲ ਮਿ੍ਰਤਕਾਂ ਦਾ ਅੰਕੜਾ 3,88,135 ਤੱਕ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ’ਚ ਮੁੜ ਕਦੋਂ ਤੋਂ ਖੁੱਲ੍ਹਣਗੇ ਸਕੂਲ? ਕੇਂਦਰ ਨੇ ਸਥਿਤੀ ਕੀਤੀ ਸਪੱਸ਼ਟ
ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 7,02,887 ਹੈ। ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 2,88,44,199 ਹੋ ਗਈ ਹੈ, ਇਕ ਦਿਨ ’ਚ 78,190 ਮਰੀਜ਼ ਸਿਹਤਮੰਦ ਹੋਏ ਹਨ। ਸਿਹਤ ਮੰਤਰਾਲਾ ਮੁਤਾਬਕ ਰਿਕਵਰੀ ਦਰ ਵੱਧ ਕੇ 96.36 ਫ਼ੀਸਦੀ ਹੋ ਗਿਆ ਹੈ ਅਤੇ ਰੋਜ਼ਾਨਾ ਪਾਜ਼ੇਟਿਵਿਟੀ ਦਰ 3.83 ਫ਼ੀਸਦੀ ਹੈ।
ਇਹ ਵੀ ਪੜ੍ਹੋ : 30:30:40 ਦੇੇ ਫਾਰਮੂਲੇ ਨਾਲ ਤਿਆਰ ਹੋਵੇਗਾ CBSE 12ਵੀਂ ਜਮਾਤ ਦਾ ਨਤੀਜਾ, ਜਾਣੋ ਕੀ ਹੈ ਇਹ ਫਾਰਮੂਲਾ
ਹੁਣ ਤੱਕ 39 ਕਰੋੜ ਟੈਸਟ, ਟੀਕਾਕਰਨ 28 ਕਰੋੜ ਤੋਂ ਪਾਰ—
ਦੇਸ਼ ’ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ 30,39,996 ਲੋਕਾਂ ਨੂੰ ਵੈਕਸੀਨ ਲਾਈ ਗਈ ਹੈ, ਜਿਸ ਤੋਂ ਬਾਅਦ ਕੁੱਲ ਟੀਕਾਕਰਨ ਦਾ ਅੰਕੜਾ 28,00,36,898 ਹੋ ਗਿਆ ਹੈ। ਉੱਥੇ ਹੀ ਭਾਰਤੀ ਮੈਡੀਕਲ ਖੋਜ ਪਰੀਸ਼ਦ ਮੁਤਾਬਕ ਭਾਰਤ ਵਿਚ ਕੱਲ ਕੋਰੋਨਾ ਵਾਇਰਸ ਲਈ 13,88,699 ਨਮੂਨੇ ਟੈਸਟ ਕੀਤੇ ਗਏ। ਕੱਲ੍ਹ ਤੱਕ ਕੁੱਲ 39, 24,07,782 ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਵੱਡੀ ਲਾਪਰਵਾਹੀ: ਬੀਬੀ ਨੂੰ 5 ਮਿੰਟ ਦੇ ਫਰਕ ਨਾਲ ਲਾਏ ਗਏ ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ
ਪਿੰਡ ਵਾਸੀਆਂ ਨੇ ਕਿਸਾਨਾਂ ਨੂੰ ਦਿੱਤਾ ਇਕ ਹਫ਼ਤੇ ਅੰਦਰ ਸਿੰਘੂ ਸਰਹੱਦ ਦਾ ਰਸਤਾ ਖੋਲ੍ਹਣ ਦਾ ਅਲਟੀਮੇਟਮ
NEXT STORY