ਵਾਸ਼ਿੰਗਟਨ - ਦੁਨੀਆ ਵਿਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਸਾਇੰਸਦਾਨ ਇਸ ਦੇ ਪ੍ਰਸਾਰ ਕਾਰਣ ਅਤੇ ਰੋਕਥਾਮ ਲਈ ਟੀਕਿਆਂ ਨੂੰ ਤਿਆਰ ਕਰਨ ਲਈ ਖੋਜ ਵਿਚ ਦਿਨ-ਰਾਤ ਲੱਗੇ ਹੋਏ ਹਨ। ਅਜਿਹੇ ਵਿਚ ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਵਾਇਰਸ ਖੁਲ੍ਹੇ ਦੇ ਮੁਕਾਬਲੇ ਬੰਦ ਮਾਹੌਲ ਵਿਚ ਤੇਜ਼ੀ ਨਾਲ ਫੈਲਦਾ ਹੈ। ਬ੍ਰਿਘਮ ਅਤੇ ਮਹਿਲਾ ਹਸਪਤਾਲ ਦੇ ਇਨਫੈਕਸ਼ਨ ਰੋਗਾਂ ਦੇ ਮਾਹਿਰ ਡਾਕਟਰ ਪਾਲ ਸੇਕਸ ਨੇ 'ਦਿ ਨਿਊ ਵਰਲਡ ਜਨਰਲ' ਵਿਚ ਪ੍ਰਕਾਸ਼ਿਤ ਖੋਜ ਮੁਤਾਬਕ ਖੁਲ੍ਹੇ ਵਿਚ ਵਾਇਰਸ ਕਾਫੀ ਦੇਰ ਤੱਕ ਜਿਉਂਦਾ ਨਹੀਂ ਰਹਿੰਦਾ ਪਾਉਂਦਾ।
ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ
ਹਾਲ ਹੀ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਅਤੇ ਸਾਹ ਨਾਲ ਜੁੜੇ ਹੋਰ ਵਾਇਰਸ ਦੀ ਲਾਗ 10 ਫੀਸਦੀ ਤੋਂ ਘੱਟ ਖੁਲ੍ਹੀ ਥਾਂ ਹੋਇਆ ਜਦਿਕ ਬੰਦ ਥਾਂ ਵਿਚ ਬਾਹਰ ਦੇ ਮੁਕਾਬਲੇ ਲਾਗ ਦੇ ਮਾਮਲੇ 18 ਗੁਣਾ ਜ਼ਿਆਦਾ ਸਨ। ਉਥੇ ਬੰਦ ਏਰੀਏ ਵਿਚ ਹੋਣ ਵਾਲੇ ਸਮਾਜਿਕ ਪ੍ਰੋਗਰਾਮਾਂ ਵਿਚ ਵਾਇਰਸ ਸੁਪਰ-ਸਪ੍ਰੇਡਰ ਬਣ ਗਿਆ। ਇਥੇ ਲਾਗ ਦੀ ਇਨਫੈਕਸ਼ਨ 33 ਗੁਣਾ ਜ਼ਿਆਦਾ ਸੀ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਰਹਿੰਦੇ ਭਾਰਤੀ ਮਦਦ ਲਈ ਆਏ ਅੱਗੇ, ਕੋਰੋਨਾ ਨੂੰ ਹਰਾਉਣ ਲਈ ਪੈਸੇ ਕਰ ਰਹੇ ਇਕੱਠੇ
ਕੈਲੀਫੋਰਨੀਆ ਯੂਨੀਵਰਸਿਟੀ ਦੇ ਮਹਾਮਾਰੀ ਵਿਗਿਆਨ ਅਤੇ ਜੀਨ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਮੁਤਾਬਕ ਬਾਹਰ ਦੇ ਮਾਹੌਲ ਵਿਚ ਇਨਫੈਕਟਡ ਹੋਣਾ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਵਿਅਕਤੀ ਕਿੰਨੀ ਦੇਰ ਬਾਹਰ ਰਿਹਾ। ਬਾਹਰ ਰਹਿਣ ਦਾ ਸਮਾਂ ਜਿੰਨਾ ਵਧ ਹੋਵੇਗਾ, ਲਾਗ ਦੀ ਸੰਭਾਵਨਾ ਉਨੀ ਵਧ ਹੋਵੇਗੀ। ਇਸ ਲਈ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ - UAE 'ਚ 90 ਫੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ ਤੇ ਵਿਦੇਸ਼ੀ ਨਾਗਰਿਕਾਂ ਤੋਂ ਨਹੀਂ ਲਏ ਜਾ ਰਹੇ ਪੈਸੇ
ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ
NEXT STORY