ਨਵੀਂ ਦਿੱਲੀ (ਏਜੰਸੀ)- ਅਯੁੱਧਿਆ ਵਿਵਾਦ 'ਤੇ ਅੱਜ ਆਏ ਸੁਪਰੀਮ ਕੋਰਟ ਦੇ ਫੈਸਲੇ 'ਤੇ ਪਾਕਿਸਤਾਨ ਦੀ ਟਿੱਪਣੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਤੋਂ ਬਿਆਨ ਆਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸਿਵਲ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਢੁੱਕਵੀਂ ਅਤੇ ਗੰਭੀਰ ਟਿੱਪਣੀਆਂ ਨੂੰ ਅਸੀਂ ਅਸਵੀਕਾਰ ਕਰਦੇ ਹਾਂ ਕਿਉਂਕਿ ਇਹ ਜੋ ਭਾਰਤ ਦੇ ਲਈ ਪੂਰੀ ਤਰ੍ਹਾਂ ਨਾਲ ਅੰਦਰੂਨੀ ਮਾਮਲਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਾਰੇ ਧਰਮਾਂ, ਅਵਧਾਰਣਾਵਾਂ ਲਈ ਕਾਨੂੰਨ ਅਤੇ ਬਰਾਬਰ ਸਨਮਾਨ ਦੇ ਸ਼ਾਸਨ ਨਾਲ ਸਬੰਧਿਤ ਹਨ, ਜੋ ਉਨ੍ਹਾਂ ਦੇ ਲੋਕਾਚਾਰ ਦਾ ਹਿੱਸਾ ਨਹੀਂ ਹੈ। ਇਸ ਲਈ ਇਸ 'ਤੇ ਪਾਕਿਸਤਾਨ ਦੀ ਸਮਝ ਦੀ ਕਮੀ ਹੈਰਾਨੀਜਨਕ ਨਹੀਂ ਹੈ, ਨਫਰਤ ਫੈਲਾਉਣ ਦੇ ਸਪੱਸ਼ਟ ਇਰਾਦੇ ਨਾਲ ਸਾਡੇ ਅੰਤਰਿਕ ਮਾਮਲਿਆਂ 'ਤੇ ਟਿੱਪਣੀ ਕਰਨ ਦੇ ਲਈ ਉਨ੍ਹਾਂ ਪੈਥੋਲਾਜੀਕਲ ਮਜਬੂਰੀ ਨਿੰਦਣਯੋਗ ਹੈ।
ਦੱਸ ਦਈਏ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਫੈਸਲੇ ਦੇ ਸਮੇਂ 'ਤੇ ਸਵਾਲ ਚੁੱਕਿਆ ਹੈ। ਕੁਰੈਸ਼ੀ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਦਿਨ ਅਯੁੱਧਿਆ ਮਾਮਲੇ ਵਿਚ ਆਏ ਫੈਸਲੇ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ ਇਸ ਨੂੰ ਥੋੜ੍ਹੇ ਦਿਨ ਟਾਲਿਆ ਨਹੀਂ ਜਾ ਸਕਦਾ ਸੀ? ਇਹ ਖੁਸ਼ੀ ਦੇ ਮੌਕੇ 'ਤੇ ਦਿਖਾਈ ਗਈ ਅਸੰਵੇਦਨਸ਼ੀਲਤਾ ਹੈ। ਉਨ੍ਹਾਂ ਨੇ ਫੈਸਲੇ ਆਉਣ ਵੇਲੇ ਨੂੰ ਸਹੀ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਕਰਤਾਰਪੁਰ ਲਾਂਘੇ ਤੋਂ ਧਿਆਨ ਭਟਕਾਉਣ ਦੀ ਬਜਾਏ ਇਸ ਖੁਸ਼ੀ ਦੇ ਮੌਕੇ ਦਾ ਹਿੱਸਾ ਬਣਨਾ ਚਾਹੀਦਾ ਸੀ। ਇਹ ਵਿਵਾਦ ਸੰਵੇਦਨਸ਼ੀਲ ਸੀ ਅਤੇ ਉਸ ਨੂੰ ਇਸ ਸ਼ੁਭ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸੀ।
ਹਿਮਾਚਲ 'ਚ ਆਸਥਾ ਦੇ ਨਾਂ 'ਤੇ ਬੁਜ਼ੁਰਗ ਔਰਤ ਨਾਲ ਹੋਈ ਬਦਸਲੂਕੀ, ਵੀਡੀਓ ਵਾਇਰਲ
NEXT STORY