ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿਚ 13 ਅਤੇ 14 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਸਿੰਹਲੀ ਨਵੇਂ ਸਾਲ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਤੋਂ 11,000 ਟਨ ਚੌਲਾਂ ਦੀ ਇਕ ਖੇਪ ਕੋਲੰਬੋ ਬੰਦਰਗਾਹ 'ਤੇ ਪਹੁੰਚੀ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ ਭਾਰਤ ਦੀ ਬਹੁਪੱਖੀ ਸਹਾਇਤਾ ਦੇ ਹਿੱਸੇ ਵਜੋਂ ਪਿਛਲੇ ਇਕ ਹਫ਼ਤੇ ਵਿਚ 16,000 ਟਨ ਚੌਲ ਭੇਜੇ ਗਏ ਹਨ।
ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਦਾ ਆਤੰਕ, 70 ਤੋਂ ਜ਼ਿਆਦਾ ਪਿੰਡ ਵਾਸੀਆਂ ਦਾ ਕੀਤਾ ਕਤਲ
ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਟਵੀਟ ਵਿੱਚ ਕਿਹਾ, 'ਇਹ ਸਪਲਾਈ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੀ ਹੈ, ਜੋ ਜਾਰੀ ਰਹੇਗੀ।' ਹਾਈ ਕਮਿਸ਼ਨ ਨੇ ਕਿਹਾ, 'ਸ੍ਰੀਲੰਕਾ ਦੇ ਲੋਕਾਂ ਦੇ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਭਾਰਤ ਤੋਂ 11,000 ਮੀਟ੍ਰਿਕ ਟਨ ਚੌਲ ਲੈ ਕੇ ਜਹਾਜ਼ ਚੇਨ ਗਲੋਰੀ ਕੋਲੰਬੋ ਪਹੁੰਚਿਆ। ਪਿਛਲੇ ਇਕ ਹਫ਼ਤੇ ਵਿਚ ਭਾਰਤ ਦੇ ਬਹੁ-ਪੱਖੀ ਸਹਿਯੋਗ ਦੇ ਤਹਿਤ ਸ੍ਰੀਲੰਕਾ ਨੂੰ 16,000 ਟਨ ਚੌਲਾਂ ਦੀ ਸਪਲਾਈ ਕੀਤੀ ਹੈ। ਇਹ ਸਪਲਾਈ, ਜੋ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੀ ਹੈ, ਜਾਰੀ ਰਹੇਗੀ।'
ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਖ਼ਰੀਦ ਲਈ ਸ੍ਰੀਲੰਕਾ ਨੂੰ ਭਾਰਤ ਵੱਲੋਂ ਘੋਸ਼ਿਤ 1 ਅਰਬ ਡਾਲਰ ਦੀ ਕ੍ਰੈਡਿਟ ਸਹੂਲਤ ਦੇ ਤਹਿਤ ਚੌਲਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਕਰਜ਼ੇ ਵਿੱਚੋਂ 15 ਕਰੋੜ ਡਾਲਰ ਸ੍ਰੀਲੰਕਾ ਨੂੰ ਚੌਲਾਂ ਦੀ ਸਪਲਾਈ ਲਈ ਰੱਖੇ ਗਏ ਹਨ। ਸ਼੍ਰੀਲੰਕਾ ਨੂੰ ਜ਼ਰੂਰੀ ਵਸਤਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਨ ਲਈ ਭਾਰਤ ਟਾਪੂ ਦੇਸ਼ ਨੂੰ ਲਗਭਗ 40,000 ਟਨ ਚੌਲ ਪ੍ਰਦਾਨ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ: ਓਲੰਪੀਅਨ ਰਾਈਫਲ ਨਿਸ਼ਾਨੇਬਾਜ਼ ਦੀ ਮਾਂ ਦੇ ਸਿਰ 'ਚ ਅਚਾਨਕ ਵੱਜੀ ਗੋਲ਼ੀ, ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ 'ਚ ਕੋਰੋਨਾ ਸਥਿਤੀ 'ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ, ਘਬਰਾਉਣ ਦੀ ਲੋੜ ਨਹੀਂ : ਕੇਜਰੀਵਾਲ
NEXT STORY