ਨਵੀਂ ਦਿੱਲੀ - ਸਰਹੱਦ 'ਤੇ ਚੀਨ ਦੇ ਨਾਲ ਜਾਰੀ ਖਿਚੋਂਤਾਣ ਵਿਚਾਲੇ ਭਾਰਤ ਨੇ ਮੰਗਲਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਖੇਤਰ 'ਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਐਂਟੀ-ਸ਼ਿਪ ਵਰਜ਼ਨ (ਜਹਾਜ-ਰੋਕੂ ਵਰਜ਼ਨ) ਦਾ ਪ੍ਰੀਖਣ ਕੀਤਾ। ਇਹ ਪ੍ਰੀਖਣ ਭਾਰਤੀ ਨੇਵੀ ਫੌਜ ਦੁਆਰਾ ਕੀਤੇ ਜਾ ਰਹੇ ਪ੍ਰੀਖਣਾ ਦਾ ਹਿੱਸਾ ਹੈ।
ਨੇਵੀ ਫੌਜ ਨੇ ਦੱਸਿਆ ਕਿ ਬ੍ਰਹਮੋਸ ਐਂਟੀ-ਸ਼ਿਪ ਮਿਜ਼ਾਈਲ ਨੂੰ ਆਈ.ਐੱਨ.ਐੱਸ. ਰਣਵਿਜੇ ਵੱਲੋਂ ਪਿਨਪੁਆਇੰਟ ਸਟੀਕਤਾ ਨਾਲ ਵੱਧ ਤੋਂ ਵੱਧ ਦੂਰੀ 'ਤੇ ਬੰਗਾਲ ਦੀ ਖਾੜੀ 'ਚ ਟੀਚੇ 'ਤੇ ਨਿਸ਼ਾਨਾ ਲਗਾ ਕੇ ਲਾਂਚ ਕੀਤਾ ਗਿਆ। ਦੱਸ ਦਈਏ ਕਿ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਨੇ ਤਿਆਰ ਕੀਤਾ ਹੈ।
ਦੇਸ਼ 'ਚ ਸਾਰਿਆਂ ਨੂੰ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਸਰਕਾਰ ਨੇ ਦਿੱਤਾ ਬਿਆਨ
NEXT STORY