ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਭਾਰਤ ਜੀ-20 ਦੀ ਆਪਣੀ ਪ੍ਰਧਾਨਗੀ ਦੀ ਵਰਤੋਂ ਵਿਸ਼ਵ ਆਰਥਿਕ ਵਿਕਾਸ ਦੇ ਆਪਣੇ ਟੀਚੇ 'ਤੇ ਪ੍ਰਭਾਵਸ਼ਾਲੀ ਫੋਰਮ ਨੂੰ ਕੇਂਦਰਿਤ ਰੱਖਣ ਲਈ ਕਰਨਾ ਚਾਹੇਗਾ। ਯੁਗਾਂਡਾ 'ਚ ਭਾਰਤੀ ਮਾਮਲਿਆਂ ਬਾਰੇ ਸੰਸਦੀ ਫੋਰਮ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਇਸ ਪੱਖੋਂ ਵਿਲੱਖਣ ਹੈ ਕਿ ਸਮੂਹ ਦੇ ਕਿਸੇ ਹੋਰ ਚੇਅਰਮੈਨ ਨੇ ਹੁਣ ਤੱਕ 'ਗਲੋਬਲ ਸਾਊਥ' ਦੇ ਸਾਰੇ ਦੇਸ਼ਾਂ ਨਾਲ ਸਲਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜ਼ਿਕਰਯੋਗ ਹੈ ਕਿ 'ਗਲੋਬਲ ਸਾਊਥ' 'ਚ ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ ਦੇ ਦੇਸ਼ ਆਉਂਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਦੇਸ਼ ਦੇ ਇਨ੍ਹਾਂ ਸੂਬਿਆਂ ਨੇ ਲਿਆ ਵੱਡਾ ਫ਼ੈਸਲਾ
ਗਲੋਬਲ ਦੱਖਣ ਦੇ ਦੇਸ਼ਾਂ ਨੂੰ ਨਵੇਂ ਉਦਯੋਗਿਕ ਜਾਂ ਉਦਯੋਗੀਕਰਨ ਦੀ ਪ੍ਰਕਿਰਿਆ ਵਿੱਚ ਵਰਣਿਤ ਕੀਤਾ ਗਿਆ ਹੈ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਦੇਸ਼ ਉਪ-ਨਿਵੇਸ਼ ਰਹਿ ਚੁੱਕੇ ਹਨ। ਜੀ-20 ਦੀ ਪ੍ਰਧਾਨਗੀ ਹੇਠ ਭਾਰਤ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਆਪਣੇ ਢਾਂਚੇ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗਾ। ਭਾਰਤ ਪਿਛਲੇ ਸਾਲ 1 ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਜੀ-20 ਸਿਖਰ ਸੰਮੇਲਨ ਇਸ ਸਾਲ 9-10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ।
ਇਹ ਵੀ ਪੜ੍ਹੋ : ਚੀਨ ਦੀ 'ਵਨ ਚਾਈਲਡ ਪਾਲਿਸੀ' ਦਾ ਅਸਰ, ਜਨਮ ਦਰ 'ਚ ਗਿਰਾਵਟ, ਬਜ਼ੁਰਗਾਂ ਦੀ ਆਬਾਦੀ 'ਚ ਵਾਧਾ
ਜੈਸ਼ੰਕਰ ਨੇ ਕਿਹਾ ਕਿ ਭਾਰਤ ਜੀ-20 ਦੀ ਆਪਣੀ ਪ੍ਰਧਾਨਗੀ ਦੀ ਵਰਤੋਂ ਫੋਰਮ ਨੂੰ ਆਲਮੀ ਆਰਥਿਕ ਵਿਕਾਸ ਅਤੇ ਯੁਗਾਂਡਾ ਲਈ ਮਹੱਤਵ ਵਾਲੇ ਮੁੱਦਿਆਂ 'ਤੇ ਕੇਂਦਰਿਤ ਰੱਖਣ ਲਈ ਕਰਨਾ ਚਾਹੇਗਾ। ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਜੀ-20 ਵਿਕਾਸ, ਕਰਜ਼ੇ, ਟਿਕਾਊ ਵਿਕਾਸ ਟੀਚਿਆਂ, ਡਿਜੀਟਲ ਸੇਵਾਵਾਂ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰੇ।'' ਜੀ-20 ਵਿਸ਼ਵ ਦੀਆਂ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਅੰਤਰ-ਸਰਕਾਰੀ ਮੰਚ ਹੈ। ਜੈਸ਼ੰਕਰ 10 ਤੋਂ 15 ਅਪ੍ਰੈਲ ਤੱਕ ਯੁਗਾਂਡਾ ਅਤੇ ਮੋਜ਼ਾਮਬੀਕ ਦੇ ਦੌਰੇ 'ਤੇ ਹਨ। ਉਨ੍ਹਾਂ ਗੈਰ-ਗਠਜੋੜ ਅੰਦੋਲਨ ਦੀ ਸਫਲ ਪ੍ਰਧਾਨਗੀ ਲਈ ਯੁਗਾਂਡਾ ਨੂੰ ਭਾਰਤ ਦਾ ਪੂਰਾ ਸਮਰਥਨ ਵੀ ਦੁਹਰਾਇਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਖ਼ੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸ ਔਰਤ ਨਾਲ ਕੀਤੀ ਦੋਸਤੀ, ਫਿਰ ਇੰਝ ਕੀਤੀ 2 ਕਰੋੜ ਦੀ ਠੱਗੀ
NEXT STORY