ਅੱਜ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਹਨ। ਹੋਰ ਹਨ ਵਲਾਦੀਮੀਰ ਪੁਤਿਨ ਅਤੇ ਬੇਂਜਾਮਿਨ ਨੇਤਨਯਾਹੂ। ਚੰਗਾ ਹੋਵੇ ਜਾਂ ਬੁਰਾ, ਉਨ੍ਹਾਂ ਦੇ ਸ਼ਬਦਾਂ ਅਤੇ ਕੰਮਾਂ ਦਾ ਉਨ੍ਹਾਂ ਦੇ ਦੇਸ਼ਾਂ ਦੀਆਂ ਹੱਦਾਂ ਤੋਂ ਪਰੇ ਵੀ ਪ੍ਰਭਾਵ ਪੈਂਦਾ ਹੈ ਜਿੱਥੇ ਉਹ ਸ਼ਾਸਨ ਮੁਖੀ ਜਾਂ ਸਰਕਾਰ ਦੇ ਮੁਖੀ ਹਨ। ਨਰਿੰਦਰ ਮੋਦੀ ਉਨ੍ਹਾਂ ’ਚੋਂ ਇਕ ਹੋਣਾ ਚਾਹੁਣਗੇ। ਉਨ੍ਹਾਂ ਦੀ ਪਾਰਟੀ ਦਾ ਦਾਅਵਾ ਹੈ ਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ’ਚੋਂ ਇਕ ਹਨ ਪਰ ਅਸਲੀਅਤ ਅਲੱਗ ਹੈ। ਆਰਥਿਕ ਅਸਲੀਅਤਾਂ- ਭਾਰਤ ਦੀ ਅਰਥਵਿਵਸਥਾ (ਆਕਾਰ ਦੇ ਹਿਸਾਬ ਨਾਲ) ਅਮਰੀਕਾ ਜਾਂ ਚੀਨ ਦੀ ਤੁਲਨਾ ’ਚ ਛੋਟੀ ਹੈ। ਰੂਸ ਅਤੇ ਇਜ਼ਰਾਈਲ ਦੀ ਤੁਲਨਾ ’ਚ, ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ, ਭਾਰਤ ਦੀ ਅਰਥਵਿਵਸਥਾ ਬਹੁਤ ਛੋਟੀ ਹੈ।
ਇੱਥੇ ਅੰਕੜੇ ਦਿੱਤੇ ਗਏ ਹਨ-
ਦੇਸ਼ ਜੀ. ਡੀ. ਪੀ. ਦਾ ਆਕਾਰ ਪ੍ਰਤੀ ਵਿਅਕਤੀ ਆਮਦਨ
(2025 ’ਚ ਅਨੁਮਾਨਿਤ ਨਾਮਾਤਰ ਅਮਰੀਕੀ ਡਾਲਰ ’ਚ)
ਅਮਰੀਕਾ 30.51 ਟ੍ਰਿਲੀਅਨ 89, 000
ਚੀਨ 19.23 ਟ੍ਰਿਲੀਅਨ 13,800
ਰੂਸ 2.54 ਟ੍ਰਿਲੀਅਨ 17,500
ਇਜ਼ਰਾਈਲ 0.6 ਟ੍ਰਿਲੀਅਨ 54,000
ਭਾਰਤ 4.19 ਟ੍ਰਿਲੀਅਨ 2,900
ਅਮਰੀਕਾ ਦੀ ਅਰਥਵਿਵਸਥਾ ਭਾਰਤ ਤੋਂ 7 ਗੁਣਾ ਜ਼ਿਆਦਾ ਹੈ ਅਤੇ ਚੀਨ ਦੀ ਅਰਥਵਿਵਸਥਾ 4.5 ਗੁਣਾ ਜ਼ਿਆਦਾ ਹੈ। ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋ ਸਕਦਾ ਹੈ ਪਰ ਜੀ. ਡੀ. ਪੀ. ਨੂੰ ਦੋਗੁਣਾ ਕਰਨ ’ਚ ਵੀ ਹੁਣ ਤੋਂ 10 ਸਾਲ ਲੱਗਣਗੇ। ਇਸ ਦੌਰਾਨ ਘੱਟ ਵਿਕਾਸ ਦਰ ( ਵੱਡੇ ਆਧਾਰ ’ਤੇ) ’ਤੇ ਵੀ ਅਮਰੀਕਾ ਅਤੇ ਚੀਨ ਦੀ ਜੀ. ਡੀ. ਪੀ. ਜ਼ਿਆਦਾ ਹੋ ਜਾਵੇਗੀ ਅਤੇ ਭਾਰਤ ਅਤੇ ਅਮਰੀਕਾ ’ਚ ਭਾਰਤ ਅਤੇ ਚੀਨ ਦੇ ਵਿਚਾਲੇ ਜੀ. ਡੀ. ਪੀ. ਦਾ ਪੂਰਾ ਫਰਕ ਹੋ ਵਧ ਸਕਦਾ ਹੈ। ਰੂਸ ਅਤੇ ਇਜ਼ਰਾਈਲ ਦਾ ਕੁੱਲ ਘਰੇਲੂ ਉਤਪਾਦ ਬੇਸ਼ੱਕ ਘੱਟ ਹੋਵੇ ਪਰ ਉਹ ਜ਼ਿਆਦਾ ਅਮੀਰ ਹਨ ਅਤੇ ਉਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ ਤਰਤੀਬਵਾਰ ਭਾਰਤ ਤੋਂ 6 ਗੁਣਾ ਅਤੇ 18 ਗੁਣਾ ਜ਼ਿਆਦਾ ਹੈ। ਇਹ ਗਣਿਤ ਭਾਰਤ ਦੇ ਮੌਜੂਦਾ ਸ਼ਾਸਕਾਂ ਨੂੰ ਛੱਡ ਕੇ ਦੁਨੀਆ ਦੇ ਹਰ ਨੇਤਾ ਨੂੰ ਪਤਾ ਹੈ।
ਜੀ 2 ਦੀ ਹੈਰਾਨੀ- ਦੁਨੀਆ ਭਾਰਤ ਦਾ ਸਨਮਾਨ ਇਸ ਲਈ ਕਰਦੀ ਹੈ। ਇਸ ਲਈ ਨਹੀਂ ਕਿ ਭਾਰਤ ਇਕ ਮਹਾਸ਼ਕਤੀ ਹੈ। ਕਿਉਂਕਿ ਇਹ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਅਤੇ ਇਸ ਦੇ ਕੋਲ ਮਹਾਨ ਲੋਕਤੰਤਰ, ਇਤਿਹਾਸ, ਪ੍ਰਾਚੀਨ ਸੰਸਕ੍ਰਿਤੀ, ਸ਼ਾਂਤੀ ਮਸੀਹੇ ਦੇ ਰੂਪ ’ਚ ਭੂਮਿਕਾ, ਬਾਜ਼ਾਰ ਦਾ ਆਕਾਰ ਅਤੇ ਸਮਰੱਥਾ ਹੈ। ਦੁਨੀਆ ਦੇ ਦੇਸ਼ਾਂ ਦਾ ਵਪਾਰ ਅਤੇ ਖੇਤਰੀ ਸ਼ਾਂਤੀ ’ਚ ਹਿਤ ਜੁੜਿਆ ਹੈ। ਇਸ ਲਈ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਨਾਲ ਗੱਲ ਕਰਨਗੇ, ਬੇਸ਼ਕ ਭਾਰਤ ਦਾ ਇਹ ਰੁਖ ਹੋਵੇ ਕਿ ‘ਜੇਕਰ ਤੁਸੀਂ ਭਾਰਤ ਦੇ ਦੋਸਤ ਹੋ ਤਾਂ ਤੁਹਾਨੂੰ ਪਾਕਿਸਤਾਨ ਦੇ ਪ੍ਰਤੀ ਦੁਸ਼ਮਣ ਹੋਣਾ ਪਵੇਗਾ।
ਇਸ ਤੋਂ ਇਲਾਵਾ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। 2023 ’ਚ ਭਾਰਤ ਨੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਦਾ ਢਿੰਡੋਰਾ ਪਿੱਟਿਆ। ਜੀ-20 ਬੈਠਕ ਅਤੇ ਨੇਤਾਵਾਂ ਦਾ ਸਿਖਰ ਸੰਮੇਲਨ ਇਕ ਸਾਲਾਨਾ ਆਯੋਜਨ ਹੈ ਅਤੇ ਮੇਜ਼ਬਾਨ ਦੇਸ਼ ਦੀ ਚੋਣ ਵਾਰੀ-ਵਾਰੀ ਹੁੰਦੀ ਹੈ। ਬ੍ਰਾਜ਼ੀਲ 2024 ’ਚ ਮੇਜ਼ਬਾਨ ਸੀ, ਦੱਖਣੀ ਅਫਰੀਕਾ ਨਵੰਬਰ 2025 ’ਚ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਅਤੇ ਅਮਰੀਕਾ 2026 ’ਚ ਮੇਜ਼ਬਾਨ ਹੋਵੇਗਾ। ਜੀ-20 ਦੀ ਮੇਜ਼ਬਾਨੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਕੋਈ ਹੋਰ ਦੇਸ਼ ਇਸ ਬਾਰੇ ਕੋਈ ਰੌਲਾ ਨਹੀਂ ਪਾਉਂਦਾ।
ਜੀ-8 ਅਤੇ ਜੀ-7 ਜੀ-20 ਤੋਂ ਜ਼ਿਆਦਾ ਮਹੱਤਵਪੂਰਨ ਹਨ। ਹੁਣ ਸਾਡੇ ਕੋਲ ਕੁਝ ਨਵਾਂ ਹੈ-ਜੀ-21। ਸ਼ੀ ਜਿਨਪਿੰਗ ਦੇ ਨਾਲ ਆਪਣੀ ਬੈਠਕ ਤੋਂ ਪਹਿਲਾਂ ਅਤੇ ਬਾਅਦ ’ਚ ਟਰੰਪ ਨੇ ਸ਼ੀ ਜਿਨਪਿੰਗ ਨੂੰ ਬਰਾਬਰੀ ਦਾ ਦਰਜਾ ਦਿੱਤਾ, ਅਜਿਹਾ ਕੁਝ ਜੋ ਉਹ ਮੋਦੀ ਦੇ ਨਾਲ ਕਦੇ ਨਹੀਂ ਕਰਨਗੇ। ਟਰੰਪ ਭਾਵੁਕ ਸਨ, ਸ਼ੀ ਜਿਨਪਿੰਗ ਹਮੇਸ਼ਾ ਵਾਂਗ ਰਹੱਸਮਈ। ਭਾਰਤ ਬਹੁ-ਧਰੁਵੀ ਵਿਸ਼ਵ ਦੇ ਬਾਰੇ ’ਚ ਚਾਹੇ ਜੋ ਵੀ ਕਹੇ, ਦੁਨੀਆ ’ਚ ਸਿਰਫ 2 ਹੀ ਮਹਾਸ਼ਕਤੀਆਂ ਹਨ, ਰੂਸ ਉਨ੍ਹਾਂ ਤੋਂ ਥੋੜ੍ਹਾ ਪਿੱਛੇ ਹੈ। ਕਲ ਦਾ ‘ਅਮਰੀਕੀ ਸੁਰੱਖਿਆ ਲਈ ਹੋਂਦ ਦਾ ਖਤਰਾ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ ਹੈ। ਨਵੀਂ ਸੁਹਿਰਦਾ ਦੇ ਨਾਲ ਕਵਾਡ ਪਿੱਛੇ ਛੁਟ ਜਾਵੇਗਾ।
ਇਕ ਅਸਲੀਅਤ ਦੀ ਜਾਂਚ ਕਰੀਏ-ਅਮਰੀਕਾ ਨੇ ਚੀਨ ਦੇ ਨਾਲ ਦੁਰਲੱਭ ਮੁਦਰਾ ਅਤੇ ਸੋਇਆਬੀਨ ਅਤੇ ਇਕ ਛੋਟਾ ਵਪਾਰ ਸਮਝੌਤਾ ਕੀਤਾ ਹੈ ਅਤੇ ਦੋਵੇਂ ਦੇਸ਼ ਟਿਕ-ਟਾਕ ਮੁੱਦੇ ਨੂੰ ਸੁਲਝਾ ਸਕਦੇ ਹਨ। ਅਮਰੀਕਾ-ਭਾਰਤ ਵਪਾਰ ਸਮਝੌਤੇ ’ਤੇ 2025 ਤੱਕ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ।
–ਅਮਰੀਕਾ ਅਤੇ ਚੀਨ ਵਿਚਾਲੇ ਟੈਰਿਫ ਜੰਗ ਚੱਲ ਰਹੀ ਸੀ (ਦੋਵੇਂ ਇਕ ਦੂਜੇ ’ਤੇ ਜਵਾਬੀ ਟੈਰਿਫ ਲਗਾ ਰਹੇ ਸਨ) ਪਰ ਬੁਸਾਨ ’ਚ ਹੋਈ ਬੈਠਕ ਤੋਂ ਬਾਅਦ ਦੋਵੇਂ ਨੇਤਾ ਸਪੱਸ਼ਟ ਤੌਰ ’ਤੇ ਟੈਕਨਾਲੋਜੀ ਤਬਦੀਲੀ, ਬਰਾਮਦੀ ਕੰਟਰੋਲ ਅਤੇ ਬੰਦਰਗਾਹ ਫੀਸ ਵਰਗੇ ਮੁੱਦਿਆਂ ’ਤੇ ਸਮਝੌਤੇ ਕਰਨ ’ਤੇ ਸਹਿਮਤ ਹੋ ਗਏ ਹਨ ਅਤੇ ਦੋਵੇਂ ਦੇਸ਼ ਆਪਸੀ ਸਹਿਮਤੀ ਨਾਲ ਟੈਰਿਫ ’ਚ ਢਿੱਲ ਦੇਣਗੇ। ਅਮਰੀਕਾ ਨੇ ਭਾਰਤ ’ਚ ਸਜ਼ਾ ਦੇ ਤੌਰ ’ਤੇ ਟੈਰਿਫ ’ਚ ਢਿੱਲ ਦੇਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਹੈ।
–ਚੀਨ ਕੰਪਨੀਆਂ ’ਤੇ ਅਮਰੀਕੀ ਪਾਬੰਦੀਆਂ ਜਾਰੀ ਰਹਿਣਗੀਆਂ। ਰੂਸੀ ਤੇਲ ਖਰੀਦਣ ਵਾਲੀਆਂ ਭਾਰਤੀ ਕੰਪਨੀਆਂ ’ਤੇ ਵੀ ਪਾਬੰਦੀਆਂ ਜਾਰੀ ਰਹਿਣਗੀਆਂ।
–ਅਮਰੀਕਾ ਨੇ ਚੀਨ ਦੀਆਂ ਵਸਤਾਂ ਤੱਕ ਤਰਜੀਹੀ ਪਹੁੰਚ ਨੂੰ ਘੱਟ ਕਰ ਦਿੱਤਾ ਹੈ। ਇਸ ਤਰ੍ਹਾ, 2019 ’ਚ ਭਾਰਤ ਨੂੰ ਪ੍ਰਾਪਤ ਆਮ ਤੌਰ ’ਤੇ ਪਹਿਲ ਦੀ ਪ੍ਰਣਾਲੀ ਨੂੰ ਰੱਦ ਕਰਨਾ ਵੀ ਅੰਤਿਮ ਪ੍ਰਤੀਤ ਹੁੰਦਾ ਹੈ।
ਮੋਦੀ ਨੇ ਆਖਰੀ ਵਾਰ 14 ਫਰਵਰੀ, 2025 ਨੂੰ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਤਿੰਨ ਅਜਿਹੇ ਮੌਕੇ ਆਏ ਜਦੋਂ ਮੋਦੀ-ਟਰੰਪ ਦੀ ਮੁਲਾਕਾਤ ਹੋ ਸਕਦੀ ਸੀ। ਪਹਿਲਾ ਕੈਨੇਡਾ ’ਚ ਜੀ-7 ਸਿਖਰ ਸੰਮੇਲਨ ਦੇ ਬਾਅਦ ਟਰੰਪ ਨੇ ਮੋਦੀ ਨੂੰ ਵਾਸ਼ਿੰਗਟਨ ’ਚ ‘ਰੁਕਣ’ ਲਈ ਸੱਦਾ ਦਿੱਤਾ ਪਰ ਮੋਦੀ ਨੇ ਨਾਂਹ ਕਰ ਦਿੱਤੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਸਹੀ ਕੀਤਾ। ਦੂਜਾ ਜਦੋਂ ਮੋਦੀ ਗਾਜ਼ਾ ਸ਼ਾਂਤੀ ਸਮਝੌਤੇ ’ਤੇ ਦਸਤਖਤ ਕਰਨ ਲਈ ਮਿਸਰ ਨਹੀਂ ਗਏ। ਤੀਜਾ ਅਕਤੂਬਰ 2025 ਕੁਆਲਾਲੰਪੁਰ ’ਚ ਆਸੀਆਨ ਸਿਖਰ ਸੰਮੇਲਨ ਅਤੇ ਸਬੰਧਤ ਸਿਖਰ ਸੰਮੇਲਨ ਦੇ ਦੌਰਾਨ ਪਰ ਬਿਨਾਂ ਕਿਸੇ ਕਾਰਨ ਦੇ ਮੋਦੀ ਨੇ ਸਭਾ ਨੂੰ ਵਰੁਚਲੀ ਸੰਬੋਧਿਤ ਕਰਨ ਦਾ ਫੈਸਲਾ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਗਲਤ ਸੀ। ਇਹ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਮੋਦੀ ਟਰੰਪ ਦੇ ਨਾਲ ਦੁਵੱਲੀ ਬੈਠਕ ਜਾਂ ਇੱਥੋਂ ਤੱਕ ਕਿ ਗੱਲਬਾਤ ਤੋਂ ਵੀ ਬਚਣਾ ਚਾਹੁੰਦੇ ਹਨ। ਟਰੰਪ ਅਤੇ ਸ਼ੀ ਜਿਨਪਿੰਗ ਦੇ ਵਿਚਾਲੇ ਰਿਸ਼ਤੇ ਨੇ ਜਾਪਾਨ, ਆਸਟ੍ਰੇਲੀਆ ਅਤੇ ਤਾਈਵਾਨ ਦੇ ਨਾਲ ਭਾਰਤ ਨੂੰ ਵੀ ਠੰਡੇ ਬਸਤੇ ’ਚ ਪਾ ਦਿੱਤਾ ਹੈ।
ਪੀ.ਚਿਦਾਂਬਰਮ
‘ਨਕਸ਼ਾ’ : ਭਰੋਸੇਯੋਗ ਭੂਮੀ ਦਸਤਾਵੇਜਾਂ ਵੱਲ ਇਕ ਨਵੀਂ ਦਿਸ਼ਾ
NEXT STORY