ਨਵੀਂ ਦਿੱਲੀ, (ਭਾਸ਼ਾ)- ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਫ਼ਰਾਂਸ ਤੋਂ ਰਾਫੇਲ ਲੜਾਕੂ ਜਹਾਜ਼ਾਂ ਦੇ 26 ਨੇਵਲ ਪ੍ਰੋਟੋਟਾਈਪਸ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਕੌਂਸਲ (ਡੀ. ਏ. ਸੀ.) ਨੇ ਉਸ ਦਿਨ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2 ਦਿਨਾਂ ਪੈਰਿਸ ਯਾਤਰਾ ਸ਼ੁਰੂ ਹੋ ਰਹੀ ਹੈ। ਡੀ. ਏ. ਸੀ. ਰੱਖਿਆ ਖਰੀਦ ’ਤੇ ਫ਼ੈਸਲਾ ਲੈਣ ਵਾਲੀ ਰੱਖਿਆ ਮੰਤਰਾਲਾ ਦੀ ਸਰਵ ਉੱਚ ਇਕਾਈ ਹੈ।ਉਸ ਨੇ ਭਾਰਤ ’ਚ 3 ਹੋਰ ਸਕਾਰਪੀਅਨ ਪਣਡੁੱਬੀਆਂ ਦੇ ਨਿਰਮਾਣ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸ਼ੁੱਕਰਵਾਰ ਨੂੰ ਪੈਰਿਸ ’ਚ ਹੋਣ ਵਾਲੀ ਵਿਆਪਕ ਗੱਲਬਾਤ ਤੋਂ ਬਾਅਦ ਵੱਡੇ ਰੱਖਿਆ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਰੱਖਿਆ ਖਰੀਦ ਬੋਰਡ (ਡੀ. ਪੀ. ਬੀ.) ਨੇ ਇਕ ਹਫ਼ਤੇ ਪਹਿਲਾਂ ਹੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਫਰਾਂਸ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ PM ਮੋਦੀ ਦਾ ਵੱਡਾ ਐਲਾਨ, ਮਿਲੇਗਾ 5 ਸਾਲ ਦਾ ਵਰਕ ਵੀਜ਼ਾ
NEXT STORY