ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ 2030 ਤੱਕ ਇਕ ਅਜਿਹਾ ਪੁਲਾੜ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਆਪਣੀ ਕਿਸਮ ਦਾ ਵਿਲੱਖਣ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵਧਣ ਦਾ ਖ਼ਦਸ਼ਾ! ਕੇਂਦਰ ਦਾ ਸੂਬਿਆਂ ਨੂੰ ਹੁਕਮ, ਚੁਣੌਤੀਆਂ ਨਾਲ ਨਜਿੱਠਣ ਲਈ ਰਹੋ ਤਿਆਰ
ਉਨ੍ਹਾਂ ਕਿਹਾ ਕਿ ਭਾਰਤ ਦੀ 2023 ਤੱਕ ਗਗਨਯਾਨ ਭੇਜਣ ਦੀ ਯੋਜਨਾ ਹੈ ਅਤੇ ਇਸ ਤੋਂ ਪਹਿਲਾਂ 2 ਮਨੁੱਖ ਰਹਿਤ ਮਿਸ਼ਨ ਭੇਜੇ ਜਾਣਗੇ। ਇਨ੍ਹਾਂ ਰੋਬੋਟਿਕ ਮਿਸ਼ਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਇਕ ਮਿਸ਼ਨ ਅਗਲੇ ਸਾਲ ਦੇ ਸ਼ੁਰੂ ਵਿਚ ਭੇਜਿਆ ਜਾਵੇਗਾ ਅਤੇ ਦੂਜੇ ਮਿਸ਼ਨ ਨੂੰ ਸਾਲ ਦੇ ਅੰਤ ਤੱਕ ਭੇਜਣ ਦੀ ਯੋਜਨਾ ਹੈ। ਗਗਨਯਾਨ ਦੀ ਸਫ਼ਲਤਾ ਨਾਲ ਭਾਰਤ ਅਮਰੀਕਾ, ਚੀਨ ਅਤੇ ਰੂਸ ਦੀ ਵਿਸ਼ੇਸ਼ ਸ਼੍ਰੇਣੀ ਦਾ ਚੌਥਾ ਦੇਸ਼ ਬਣ ਜਾਵੇਗਾ ਅਤੇ ਪੁਲਾੜ ਖੇਤਰ ਵਿਚ ਦੁਨੀਆ ਦੇ ਮੋਹਰੀ ਦੇਸ਼ਾਂਵਿਚ ਸ਼ਾਮਲ ਹੋ ਜਾਵੇਗਾ।
ਇਹ ਵੀ ਪੜ੍ਹੋ : ਜੋ ਕਿਸਾਨ ਨੇਤਾ ਰਾਜਨੀਤੀ 'ਚ ਜਾਣਾ ਚਾਹੁੰਦੇ ਹਨ, ਐੱਸ.ਕੇ.ਐੱਮ. ਛੱਡ ਦੇਣ: ਦਰਸ਼ਨ ਪਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੋਰੋਨਾ ਦੇ ਮਾਮਲੇ ਵਧਣ ਦਾ ਖ਼ਦਸ਼ਾ! ਕੇਂਦਰ ਦਾ ਸੂਬਿਆਂ ਨੂੰ ਹੁਕਮ, ਚੁਣੌਤੀਆਂ ਨਾਲ ਨਜਿੱਠਣ ਲਈ ਰਹੋ ਤਿਆਰ
NEXT STORY