ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਭਾਰਤ ਨੂੰ ਗਲੋਬਲ ਵਿਕਾਸ ਦਾ ਇੰਜਣ ਬਣਾਉਣਾ ਹੈ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੇਸ਼ ਛੇਤੀ ਹੀ ਦੁਨੀਆ ਦੀ ਆਰਥਿਕ ਮਹਾਸ਼ਕਤੀ ਦੇ ਰੂਪ ਵਿਚ ਉਭਰੇਗਾ। 'ਵਾਈਬ੍ਰੈਂਟ ਗੁਜਰਾਤ ਸਿਖਰ ਸੰਮੇਲਨ' ਦੇ 20 ਸਾਲ ਪੂਰੇ ਹੋਣ ਮੌਕੇ ਆਯੋਜਿਤ ਇਕ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ 20 ਸਾਲ ਪਹਿਲਾਂ 'ਵਾਈਬ੍ਰੈਂਟ ਗੁਜਰਾਤ' ਦੇ ਛੋਟੇ-ਛੋਟੇ ਬੀਜ ਬੀਜੇ ਸਨ ਅਤੇ ਅੱਜ ਇਹ ਇਕ ਵੱਡੇ ਦਰੱਖ਼ਤ ਦੇ ਰੂਪ ਵਿਚ ਵਿਕਸਿਤ ਹੋ ਗਿਆ ਹੈ।
ਇਹ ਵੀ ਪੜ੍ਹੋ- ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
ਉਨ੍ਹਾਂ ਨੇ ਕਿਹਾ ਕਿ ਅਸੀਂ ਸੂਬੇ ਨੂੰ ਭਾਰਤ ਦਾ ਵਿਕਾਸ ਇੰਜਣ ਬਣਾਉਣ ਲਈ 'ਵਾਈਬ੍ਰੈਂਟ ਗੁਜਰਾਤ' ਦਾ ਆਯੋਜਨ ਕੀਤਾ। ਸਾਲ 2014 ਮਗਰੋਂ ਸਾਡਾ ਟੀਚਾ ਭਾਰਤ ਨੂੰ ਗਲੋਬਲ ਵਾਧੇ ਦਾ ਇੰਜਣ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਜਿਹੇ ਮੋਡ 'ਤੇ ਖੜ੍ਹਾ ਹੈ ਕਿ ਛੇਤੀ ਹੀ ਗਲੋਬਲ ਆਰਥਿਕ ਮਹਾਸ਼ਕਤੀ ਦੇ ਰੂਪ ਵਿਚ ਉਭਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੇਰੀ ਗਰੰਟੀ ਹੈ ਕਿ ਹੁਣ ਤੋਂ ਕੁਝ ਸਾਲਾਂ ਵਿਚ ਤੁਹਾਡੀਆਂ ਅੱਖਾਂ ਸਾਹਮਣੇ ਭਾਰਤ ਦੁਨੀਆ ਦੀ ਉੱਚ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਕਿਵੇਂ ਇਕ ਸਾਧਾਰਣ ਸ਼ੁਰੂਆਤ ਤੋਂ ਵਾਈਬ੍ਰੇਂਟ ਗੁਜਰਾਤ ਪ੍ਰੋਗਰਾਮ ਇਕ ਸੰਸਥਾ ਵਿਚ ਬਦਲ ਗਿਆ ਹੈ।
ਇਹ ਵੀ ਪੜ੍ਹੋ- ਅਣਖ ਖ਼ਾਤਰ ਦਿੱਤੀ ਜਾ ਰਹੀ ਧੀਆਂ ਦੀ ਬਲੀ, ਕੈਥਲ 'ਚ 7 ਦਿਨਾਂ 'ਚ ਆਨਰ ਕਿਲਿੰਗ ਦਾ ਦੂਜਾ ਮਾਮਲਾ
ਵਾਈਬ੍ਰੈਂਟ ਗੁਜਰਾਤ ਦੀ ਸਫਲਤਾ ਦੇ ਵੱਖ-ਵੱਖ ਪੜਾਵਾਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ''ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਹਰ ਕੰਮ ਤਿੰਨ ਪੜਾਵਾਂ 'ਚੋਂ ਲੰਘਦਾ ਹੈ- ਪਹਿਲਾਂ ਇਸ ਦਾ ਮਜ਼ਾਕ ਉਡਾਇਆ ਜਾਂਦਾ ਹੈ, ਬਾਅਦ 'ਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅੰਤ 'ਚ ਇਸ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਖਾਸ ਤੌਰ 'ਤੇ ਉਦੋਂ ਜਦੋਂ ਵਿਚਾਰ ਸਮੇਂ ਤੋਂ ਪਹਿਲਾਂ ਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਾਈਬ੍ਰੈਂਟ ਗੁਜਰਾਤ ਅਜਿਹੇ ਸਮੇਂ 'ਚ ਸਫਲ ਹੋਇਆ ਜਦੋਂ ਉਸ ਸਮੇਂ ਦੀ ਕੇਂਦਰ ਸਰਕਾਰ (ਪਿਛਲੀ ਯੂ.ਪੀ.ਏ. ਸਰਕਾਰ) ਸੂਬੇ ਦੀ ਉਦਯੋਗਿਕ ਤਰੱਕੀ ਪ੍ਰਤੀ 'ਉਦਾਸੀਨ' ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ’ਚ ਟੀ. ਬੀ. ਰੋਕੂ ਦਵਾਈਆਂ ਦੀ ਕਮੀ ਨਹੀਂ : ਕੇਂਦਰ ਸਰਕਾਰ
NEXT STORY