ਚੇਨਈ – ਭਾਰਤੀ ਹਵਾਈ ਸੈਨਾ ਦਾ ਇੱਕ PC-7 Pilatus ਬੇਸਿਕ ਟ੍ਰੇਨਰ ਜਹਾਜ਼ ਅੱਜ ਤੜਕੇ ਚੇਨਈ ਦੇ ਤੰਬਰਮ ਇਲਾਕੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਜਹਾਜ਼ ਇੱਕ ਨਿਯਮਤ ਟ੍ਰੇਨਿੰਗ ਮਿਸ਼ਨ ‘ਤੇ ਸੀ। ਖੁਸ਼ਕਿਸਮਤੀ ਨਾਲ, ਪਾਇਲਟ ਸਮੇਂ ਸਿਰ ਐਜੈਕਟ ਕਰਕੇ ਸੁਰੱਖਿਅਤ ਬਾਹਰ ਨਿਕਲ ਆਇਆ।
ਹਵਾਈ ਸੈਨਾ ਵੱਲੋਂ ਜਾਰੀ ਬਿਆਨ ਅਨੁਸਾਰ, ਹਾਦਸੇ ਦੇ ਕਾਰਨ ਤੁਰੰਤ ਸਾਹਮਣੇ ਨਹੀਂ ਆ ਸਕੇ। ਹਾਦਸੇ ਦੀਆਂ ਹਕੀਕਤਾਂ ਦੀ ਜਾਂਚ ਕਰਨ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ ਕਿ ਟ੍ਰੇਨਿੰਗ ਦੌਰਾਨ ਟ੍ਰੇਨਰ ਜਹਾਜ਼ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਏ ਹਨ, ਜਿਸ ਕਰਕੇ ਟ੍ਰੇਨਿੰਗ ਸੁਰੱਖਿਆ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਗੁਰੂਗ੍ਰਾਮ ਵਾਸੀਆਂ ਲਈ ਖੁਸ਼ਖਬਰੀ: ਦੋ ਥਾਵਾਂ 'ਤੇ ਬਣਨਗੇ ਨਵੇਂ ਫਲਾਈਓਵਰ
NEXT STORY