ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੇ ਹਾਲ 'ਚ ਪਾਕਿਸਤਾਨ ਦੇ ਬਾਲਾਕੋਟ 'ਚ ਮੌਜੂਦ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ 'ਤੇ ਏਅਰ ਸਟਰਾਈਕ ਕਰ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਸ ਦੇ ਬਾਅਦ ਤੋਂ ਕਈ ਨੇਤਾਵਾਂ ਨੇ ਏਅਰ ਸਟਰਾਈਕ 'ਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਨੂੰ ਲੈ ਕੇ ਸਵਾਲ ਚੁੱਕੇ। ਹੁਣ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਮੁਖਤਾਰ ਅੱਬਾਸ ਨਕਵੀ ਨੇ ਟਵੀਟ ਕਰ ਕੇ ਲਿਖਿਆ ਹੈ,''ਸੱਟ ਅੱਤਵਾਦੀ ਅਤੇ ਪਾਕਿਸਤਾਨ ਨੂੰ ਲੱਗੀ ਹੈ, ਚੀ ਕਾਂਗਰਸ ਦੀ ਨਿਕਲ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ ਸਵਾਲ ਪੁੱਛ ਰਿਹਾ ਹੈ ਤਾਂ ਦੂਜੇ ਪਾਸੇ ਕਾਂਗਰਸ ਸਬੂਤ ਮੰਗ ਰਹੀ ਹੈ। ਇਹ ਕਾਂਗਰਸ ਅਤੇ ਪਾਕਿਸਤਾਨ ਦੀ ਜੋ ਜੁਗਲਬੰਦੀ ਹੈ, ਉਹ ਅਜੀਬ ਗੱਲ ਹੈ।
ਉੱਥੇ ਹੀ ਇਸ ਤੋਂ ਪਹਿਲਾਂ ਭਾਜਪਾ ਰਾਸ਼ਟਰੀ ਪ੍ਰਧਾਨ ਨੇ ਐਤਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਬਾਲਾਕੋਟ 'ਤੇ ਹਵਾਈ ਫੌਜ ਵਲੋਂ ਕੀਤੀ ਗਈ ਏਅਰ ਸਟਰਾਈਕ 'ਚ 250 ਤੋਂ ਵਧ ਅੱਤਵਾਦੀ ਮਾਰੇ ਗਏ।
ਮਹਾਸ਼ਿਵਰਾਤਰੀ 'ਤੇ ਕੁੰਭ ਦਾ ਅੱਜ ਅੰਤਿਮ ਇਸ਼ਨਾਨ, 51 ਸਾਲਾਂ ਬਾਅਦ ਬਣਿਆ ਸੰਜੋਗ
NEXT STORY