ਨੈਸ਼ਨਲ ਡੈਸਕ- ਚੀਨ 'ਚ ਨਿਯੁਕਤ ਭਾਰਤ ਦੇ ਰਾਜਦੂਤ ਵਿਕ੍ਰਮ ਮਿਸ਼ਰੀ ਨੇ ਸ਼ੁੱਕਰਵਾਰ ਨੂੰ ਚੀਨੀ ਉਪ ਵਿਦੇਸ਼ ਮੰਤਰੀ ਲੂਓ ਝਾਓਹੁਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੂਰਬੀ ਲੱਦਾਖ ਦੇ ਕੁਝ ਹਿੱਸਿਆ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਕਿਹਾ ਕਿ ਇਸ ਨਾਲ ਸਰਹੱਦ 'ਤੇ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਦੁਵੱਲੇ ਸਬੰਧਾਂ 'ਚ ਤਰੱਕੀ ਮਿਲੇਗੀ। ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਪੂਰਬੀ ਲੱਦਾਖ 'ਚ ਪੈਂਗੋਂਗ ਝੀਲ ਦੇ ਉਤਰੀ ਤੇ ਦੱਖਣੀ ਤੱਟਾਂ ਤੋਂ ਹਟਾਏ ਜਾਣ 'ਤੇ ਕੁਝ ਦਿਨਾਂ ਬਾਅਦ ਉਸਦੀ ਇਹ ਮੁਲਾਕਾਤ ਹੋਈ ਹੈ।
ਸਮਝਿਆ ਜਾਂਦਾ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਦੋਵਾਂ ਦੇਸ਼ਾਂ ਦੇ ਸੀਨੀਅਰ ਕਮਾਂਡਰਾਂ ਦੀ 10ਵੇਂ ਦੌਰ ਦੀ ਬੈਠਕ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਤਰ 'ਚ ਤਣਾਅ ਘਟਾਉਣ ਲਈ ਹਾਟ ਸਪਰਿੰਗ, ਗੋਗਰਾ ਤੇ ਦੇਪਸਾਂਗ ਵਰਗੇ ਇਲਾਕਿਆਂ ਤੋਂ ਫੌਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰਨੀ ਹੋਵੇਗੀ। ਇੱਥੇ ਭਾਰਤੀ ਦੂਤਾਵਾਸ ਨੇ ਇਕ ਟਵੀਟ 'ਚ ਕਿਹਾ ਕਿ ਰਾਜਦੂਤ ਵਿਕ੍ਰਮ ਮਿਸ਼ਰੀ ਨੇ ਉਪ ਵਿਦੇਸ਼ ਮੰਤਰੀ ਲੁਓ ਝਾਓਹੁਈ ਨਾਲ ਅੱਜ ਮੁਲਾਕਾਤ ਕੀਤੀ। ਨਵੀਂ ਦਿੱਲੀ 'ਚ ਭਾਰਤੀ ਵਿਦੇਸ਼ ਮੰਤਰਾਲਾ ਨੇ ਪੂਰਬੀ ਲੱਦਾਖ ਗਤੀਰੋਧ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਉਮੀਦ ਜਤਾਈ ਕਿ ਚੀਨ ਡਿਪਲੋਮੈਟ ਅਤੇ ਫੌਜੀ ਕਮਾਂਡਰਾਂ ਦੇ ਵਿਚ ਮੌਜੂਦਾ ਸੰਚਾਰ ਪ੍ਰਣਾਲੀ ਦੇ ਰਾਹੀ ਫੌਜੀਆਂ ਦੀ ਵਾਪਸੀ ਯਕੀਨੀ ਕਰਨ ਦੇ ਵਾਸਤੇ ਪੂਰਬੀ ਲੱਦਾਖ 'ਚ ਕੁਝ ਇਲਾਕਿਆਂ ਤੋਂ ਫੌਜੀਆਂ ਨੂੰ ਪਿੱਛੇ ਹਟਾਏ ਜਾਣ ਦੀ ਪ੍ਰਕਿਰਿਆ ਪੂਰੀ ਕਰੇਗਾ ਤਾਂਕਿ ਦੋਵੇਂ ਧਿਰ ਆਪਣੇ ਬੱਲਾਂ ਨੂੰ ਪਿੱਛੇ ਹਟਾ ਸਕਣ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਪੈਂਗੋਂਗ ਤੋਂ ਉਤਰੀ ਤੇ ਦੱਖਣੀ ਕਿਨਾਰਿਆ 'ਤੇ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਹਾਲ 'ਚ ਪੂਰੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਰਾਰੀ ਹਾਰ, ਦੱ. ਅਫਰੀਕਾ ਨੇ 8 ਵਿਕਟਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
1975 ਐਮਰਜੈਂਸੀ ਇਕ ਪੁਰਾਣਾ ਮੁੱਦਾ ਹੈ, ਇਸ ਨੂੰ ਦਫਨਾ ਦੇਣਾ ਚਾਹੀਦੈ: ਰਾਊਤ
NEXT STORY