ਲਖਨਊ– ਪਿਛਲੇ 12 ਮਹੀਨਿਆਂ ’ਚ ਆਪਣਾ ਪਹਿਲਾ ਕੌਮਾਂਤਰੀ ਕ੍ਰਿਕਟ ਮੈਚ ਖੇਡ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਐਤਵਾਰ ਨੂੰ ਇਥੇ ਦੱਖਣੀ ਅਫਰੀਕਾ ਹੱਥੋਂ ਪਹਿਲੇ ਵਨ ਡੇ ’ਚ 59 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ’ਚ ਅਭਿਆਸ ਦੀ ਕਮੀ ਸਾਫ ਨਜ਼ਰ ਆਈ ਤੇ ਕਪਤਾਨ ਮਿਤਾਲੀ ਰਾਜ (50) ਅਤੇ ਹਰਮਨਪ੍ਰੀਤ ਕੌਰ (40), ਜੋ ਕਿ ਅੱਜ ਆਪਣਾ 100ਵਾਂ ਮੈਚ ਖੇਡ ਰਹੀ ਸੀ, ਦੀਆਂ ਪਾਰੀਆਂ ਦੇ ਬਾਵਜੂਦ ਟੀਮ 21 ਦੌੜਾਂ ਦੇ ਅੰਦਰ 5 ਵਿਕਟਾਂ ਗੁਆਉਣ ਕਾਰਣ 9 ਵਿਕਟਾਂ ’ਤੇ 177 ਦੌੜਾਂ ਹੀ ਬਣਾ ਸਕੀ। ਭਾਰਤ ਦਾ ਸਕੋਰ ਇਕ ਸਮੇਂ 4 ਵਿਕਟਾਂ ’ਤੇ 154 ਦੌੜਾਂ ਸੀ ਪਰ ਛੇਤੀ ਇਹ 8 ਵਿਕਟਾਂ ’ਤੇ 160 ਹੋ ਗਿਆ। ਹਾਲ ਹੀ ’ਚ ਪਾਕਿਸਤਾਨ ਦੀ ਮੇਜ਼ਬਾਨੀ ਕਰਨ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਸਿਰਫ 40.1 ਓਵਰਾਂ ’ਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ

ਲਿਜਲੀ ਲੀ (ਅਜੇਤੂ 83) ਅਤੇ ਲਾਰਾ ਵੋਲਵਾਰਟ (80) ਨੇ ਪਹਿਲੀ ਵਿਕਟ ਲਈ 169 ਦੌੜਾਂ ਜੋੜ ਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਇਸ ਨਾਲ ਦੱਖਣੀ ਅਫਰੀਕਾ ਨੇ 5 ਮੈਚਾਂ ਦੀ ਲੜੀ ’ਚ ਸ਼ੁਰੂਆਤੀ ਬੜ੍ਹਤ ਵੀ ਹਾਸਲ ਕਰ ਲਈ ਹੈ। ਬੱਲੇਬਾਜ਼ਾਂ ਵਾਂਗ ਭਾਰਤੀ ਗੇਂਦਬਾਜ਼ ਵੀ ਪ੍ਰਭਾਵਹੀਨ ਰਹੀਆਂ। ਝੂਲਨ ਗੋਸਵਾਮੀ (2/38) ਨੇ ਇਕ ਪਾਸੇ ਤੋਂ ਦਬਾਅ ਬਣਾਇਆ ਪਰ ਉਸ ਨੂੰ ਦੂਜੇ ਪਾਸੇ ਤੋਂ ਕੋਈ ਮਦਦ ਨਹੀਂ ਮਿਲੀ। ਦੋਵਾਂ ਟੀਮਾਂ ਵਿਚਾਲੇ ਦੂਜਾ ਵਨ ਡੇ 9 ਮਾਰਚ ਨੂੰ ਖੇਡਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਥੋੜੇ ਦਿਨਾਂ ਦੀ ਮਹਿਮਾਨ ਇਮਰਾਨ ਸਰਕਾਰ : ਮਰੀਅਮ ਨਵਾਜ਼


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2021 ’ਚ ਵਿਕਣ ਵਾਲੇ ਸਭ ਤੋਂ ਮਹਿੰਗੇ ਖਿਡਾਰੀ, ਤੋੜੇ ਕਮਾਈ ਦੇ ਸਾਰੇ ਰਿਕਾਰਡ
NEXT STORY