ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੁਰੱਖਿਆ ਕੈਬਨਿਟ ਕਮੇਟੀ ਨੇ ਭਾਰਤੀ ਸੈਨਾ ਦੇ ਲਈ 7,000 ਕਰੋੜ ਰੁਪਏ ਦੀ ਲਾਗਤ ਨਾਲ ਮੇਡ ਇਨ ਇੰਡੀਆ ਐਡਵਾਂਸਡ ਟੋਡ ਆਰਟੀਲਰੀ ਗੰਨ ਸਿਸਟਮ (ਏ.ਟੀ.ਏ.ਜੀ.ਐੱਸ.) ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਜਿਹੇ ਹਥਿਆਰਾਂ ਦੇ ਨਿਰਮਾਣ 'ਚ ਦੇਸ਼ ਲਈ ਇਕ ਬੇਹੱਦ ਅਹਿਮ ਕਦਮ ਹੈ।
ਇਹ ਗੰਨ ਸਿਸਟਮ ਪ੍ਰਾਈਵੇਟ ਸੈਕਟਰ ਦੀ ਭਾਈਵਾਲੀ ਨਾਲ ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਸਿਸਟਮ ਪਹਿਲਾਂ ਅਰਮੀਨੀਆ ਨੂੰ ਵੀ ਆਯਾਤ ਕੀਤਾ ਜਾ ਚੁੱਕਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੀ.ਐੱਸ.ਐੱਸ. ਨੇ ਇਹ ਸੌਦਾ ਤੈਅ ਕੀਤਾ ਹੈ। ਇਹ ਅਜਿਹਾ ਪਹਿਲਾ ਮੇਡ ਇਨ ਇੰਡੀਆ ਗੰਨ ਸਿਸਟਮ ਹੈ। ਇਸ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਵੀ ਇਹ ਫ਼ੈਸਲਾ ਕੀਤਾ ਹੈ ਕਿ ਭਵਿੱਖ 'ਚ ਸਾਰੀਆਂ ਆਰਟੀਲਰੀ ਗੰਨਜ਼ ਭਾਰਤ 'ਚ ਬਣਾਈਆਂ ਜਾਣਗੀਆਂ ਤੇ ਇਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਦੇਸ਼ 'ਚ ਹੀ ਤਿਆਰ ਹੋਏ ਹਥਿਆਰ ਮਿਲ ਸਕਣ।
ਇਹ ਵੀ ਪੜ੍ਹੋ- ਫੌਜੀ ਵਾਹਨ ਨਾਲ ਵਾਪਰਿਆ ਭਿਆਨਕ ਹਾਦਸਾ, 2 ਜਵਾਨਾਂ ਨੇ ਪੀਤਾ ਸ਼ਹੀਦੀ ਦਾ ਜਾਮ
ਇਹ 155 ਮਿਲੀਮੀਟਰ ਗੰਨ ਸਿਸਟਮ ਪੁਰਾਣੇ 105 ਮਿਲੀਮੀਟਰ ਗੰਨ ਸਿਸਟਮ ਦੀ ਜਗ੍ਹਾ ਲਵੇਗਾ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਫੌਜ ਦਾ ਹਿੱਸਾ ਬਣਿਆ ਹੋਇਆ ਹੈ। ਇਸ ਗੰਨ ਸਿਸਟਮ ਦੇ 65 ਫ਼ੀਸਦੀ ਤੱਕ ਹਿੱਸੇ ਘਰੇਲੂ ਕੰਪਨੀਆਂ ਦੁਆਰਾ ਬਣਾਏ ਜਾਣਗੇ ਤੇ ਇਸ ਤਰ੍ਹਾਂ ਦੀਆਂ 307 ਗੰਨਜ਼ ਬਣਾਈਆਂ ਜਾਣਗੀਆਂ।
ਇਹ ਗੰਨ ਸਿਸਟਮ 52 ਕੈਲੀਬਰ ਬੈਰੇਲ ਲਈ ਬਣਾਇਆ ਗਿਆ ਹੈ, ਜਿਸ ਦੀ ਮਾਰ 40 ਕਿੱਲੋਮੀਟਰ ਦੂਰ ਤੱਕ ਹੋਵੇਗੀ। ਵੱਡੇ ਕੈਲੀਬਰ ਨਾਲ ਇਸ ਗੰਨ ਸਿਸਟਮ ਦੀ ਮਾਰਕ ਸਮਰੱਥਾ ਵੱਧ ਹੋਣ ਦੇ ਬਾਵਜੂਦ ਇਸ ਨੂੰ ਚਲਾਉਣ 'ਚ ਜਵਾਨਾਂ ਦਾ ਜ਼ੋਰ ਘੱਟ ਲੱਗੇਗਾ।
ਜਾਣਕਾਰੀ ਅਨੁਸਾਰ ਇਹ ਡੀਲ 60:40 ਦੇ ਅਨੁਪਾਤ 'ਚ ਭਾਰਤ ਫੋਰਜ ਤੇ ਟਾਟਾ ਐਡਵਾਂਸਡ ਸਿਸਟਮ ਲਿਮੀਟਿਡ ਨੂੰ ਦਿੱਤੀ ਗਈ ਹੈ। ਇਹ ਗੰਨ ਸਿਸਟਮ ਮਾਰੂਥਲ, ਪਹਾੜ ਤੇ ਮੈਦਾਨ, ਹਰ ਤਰ੍ਹਾਂ ਦੇ ਧਰਾਤਲ 'ਤੇ ਟੈਸਟ ਕੀਤਾ ਜਾ ਚੁੱਕਾ ਹੈ ਤੇ ਇਸ ਨੂੰ ਭਾਰਤੀ ਫੌਜ ਲਈ ਸਹੀ ਮੰਨਿਆ ਗਿਆ ਹੈ, ਜਿਸ ਮਗਰੋਂ ਇਸ ਨੂੰ ਤਿਆਰ ਕਰਨ ਲਈ 7 ਹਜ਼ਾਰ ਕਰੋੜ ਰੁਪਏ ਦਾ ਸੌਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਹੁਣ ਪੂਰੇ ਅਮਰੀਕਾ 'ਚ ਵੱਜਣਗੇ ਛਾਪੇ ! ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਟਰੰਪ ਨੇ ਜਾਰੀ ਕਰ'ਤੇ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
295 ਹੋਰ ਭਾਰਤੀ ਨਾਗਰਿਕ ਅਮਰੀਕਾ ਤੋਂ ਹੋਣਗੇ ਡਿਪੋਰਟ!
NEXT STORY