ਲਾਹੌਰ (ਏਜੰਸੀ)- ਇਕ 30 ਸਾਲਾ ਭਾਰਤੀ ਨੌਜਵਾਨ ਆਪਣੀ ਫੇਸਬੁੱਕ 'ਤੇ ਬਣੀ ਦੋਸਤ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿਚ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਇਸ ਸਮੇਂ ਜੇਲ੍ਹ ਵਿਚ ਹੈ। ਉਥੇ ਹੀ ਕੁੜੀ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਬਾਦਲ ਬਾਬੂ ਨੂੰ ਪਿਛਲੇ ਹਫਤੇ ਪਾਕਿਸਤਾਨ ਦੇ ਪੰਜਾਬ ਸੂਬੇ (ਲਾਹੌਰ ਤੋਂ ਲਗਭਗ 240 ਕਿਲੋਮੀਟਰ ਦੂਰ) ਦੇ ਮੰਡੀ ਬਹਾਊਦੀਨ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਬਾਬੂ ਨੇ ਉਸ ਫੇਸਬੁੱਕ ਦੋਸਤ ਨਾਲ ਮਿਲਣ ਲਈ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ ਸੀ।
ਇਹ ਵੀ ਪੜ੍ਹੋ: ਚੈਲੰਜ ਜਿੱਤਣ ਦੇ ਚੱਕਰ 'ਚ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
ਪੁਲਸ ਨੇ ਬਾਬੂ ਦੀ ਫੇਸਬੁੱਕ ਦੋਸਤ 21 ਸਾਲਾ ਸਨਾ ਰਾਣੀ ਦਾ ਬਿਆਨ ਦਰਜ ਕੀਤਾ ਹੈ, ਜਿਸ ਨੇ ਕਿਹਾ ਕਿ ਉਸ ਨੂੰ ਉਸ ਨਾਲ ਵਿਆਹ ਕਰਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਪੰਜਾਬ ਪੁਲਸ ਦੇ ਇਕ ਅਧਿਕਾਰੀ ਨਾਸਿਰ ਸ਼ਾਹ ਨੇ ਕਿਹਾ ਕਿ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਸਨਾ ਰਾਣੀ ਨੇ ਕਿਹਾ ਕਿ ਬਾਬੂ ਅਤੇ ਉਹ ਪਿਛਲੇ ਢਾਈ ਸਾਲ ਤੋਂ ਫੇਸਬੁੱਕ 'ਤੇ ਦੋਸਤ ਹਨ ਪਰ ਉਸ ਨੂੰ ਉਸ ਨਾਲ ਵਿਆਹ ਕਰਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਮੁਤਾਬਕ ਬਾਬੂ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਮੰਡੀ ਬਹਾਊਦੀਨ ਵਿਚ ਸਨਾ ਰਾਣੀ ਦੇ ਮਾਊਂਗ ਪਿੰਡ ਪਹੁੰਚਿਆ, ਜਿੱਥੇ ਉਸ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ। ਬਾਬੂ ਨੂੰ ਪਾਕਿਸਤਾਨ ਦੇ ਵਿਦੇਸ਼ੀ ਕਾਨੂੰਨ ਦੀ ਧਾਰਾ 13 ਅਤੇ 14 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ, ਕਿਉਂਕਿ ਉਹ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਯਾਤਰਾ ਕਰ ਰਿਹਾ ਸੀ। ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ: ਹੁਣ ਹੋਮਵਰਕ ਦੀ ਟੈਨਸ਼ਨ ਛੱਡ ਦੇਣ ਬੱਚੇ, ਬਣ ਗਿਆ ਨਵਾਂ ਕਾਨੂੰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਬੇ 'ਚ 22 ਨਵੇਂ ਪਣ-ਬਿਜਲੀ ਪ੍ਰਾਜੈਕਟ ਹੋਣਗੇ ਸ਼ੁਰੂ, CM ਨੇ ਕੀਤਾ ਐਲਾਨ
NEXT STORY