ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਰਾਸ਼ਟਰੀ ਰਾਜਧਾਨੀ 'ਚ ਮਾਨਸੂਨ ਦੇ ਆਉਣ ਦਾ ਵੀਰਵਾਰ ਨੂੰ ਐਲਾਨ ਕਰ ਦਿੱਤਾ। ਮੌਸਮ ਵਿਭਾਗ ਦੇ ਖੇਤਰੀ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਪੱਛਮੀ ਅਤੇ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ, ਹਰਿਆਣਾ ਦੇ ਪੂਰਬੀ ਹਿੱਸੇ, ਦਿੱਲੀ, ਪੂਰੇ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੱਕ ਵੀਰਵਾਰ ਨੂੰ ਪਹੁੰਚ ਗਿਆ। ਸ਼੍ਰੀਵਾਸਤਵ ਨੇ ਦੱਸਿਆ ਕਿ ਮਾਨਸੂਨ ਨਾਗੌਰ, ਅਲਵਰ, ਦਿੱਲੀ, ਕਰਨਾਲ ਅਤੇ ਫਿਰੋਜ਼ਪੁਰ ਤੋਂ ਹੋ ਕੇ ਉੱਤਰ ਵੱਲ ਵਧ ਗਿਆ ਹੈ।
ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦੇ ਕੁਝ ਸਥਾਨਾਂ 'ਤੇ ਭਾਰੀ ਬਾਰਸ਼ ਦਾ ਵੀ ਅਨੁਮਾਨ ਜਤਾਇਆ ਹੈ। ਮੌਸਮ ਮਾਹਰਾਂ ਅਨੁਸਾਰ ਚੱਕਰਵਾਤੀ ਦਬਾਅ ਕਾਰਨ ਦਿੱਲੀ 'ਚ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਇਹ ਚੱਕਰਵਾਤੀ ਦਬਾਅ 19 ਅਤੇ 20 ਜੂਨ ਨੂੰ ਦੱਖਣ ਪੱਛਮ ਉੱਤਰ ਪ੍ਰਦੇਸ਼ ਵੱਲ ਵਧਿਆ ਸੀ, ਜਿਸ ਨਾਲ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ 'ਚ ਮਦਦ ਮਿਲੀ।
'ਕੋਰੋਨਾ' ਤੋਂ ਬਾਅਦ ਚੀਨ 'ਤੇ ਮੰਡਰਾਇਆ ਇਕ ਹੋਰ ਖ਼ਤਰਾ, ਟੁੱਟ ਸਕਦੈ ਇਹ ਬੰਨ੍ਹ (ਤਸਵੀਰਾਂ)
NEXT STORY