ਨਵੀਂ ਦਿੱਲੀ (ਭਾਸ਼ਾ)— ਭਾਰਤੀ ਜਲ ਸੈਨਾ ਦਾ ਜਹਾਜ਼ ਆਈ. ਐੱਨ. ਐੱਲ. ਸੀ. ਯੂ-55 ਆਕਸੀਜਨ ਸਿਲੰਡਰਾਂ ਨੂੰ ਵਿਸ਼ਾਖਾਪਟਨਮ ਤੋਂ ਲੈ ਕੇ ਪੋਰਟ ਬਲੇਅਰ ਪਹੁੰਚਿਆ, ਤਾਂ ਕਿ ਸਬੰਧਿਤ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਜਲ ਸੈਨਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ‘ਆਕਸੀਜਨ ਐਕਸਪ੍ਰੈੱਸ ਮਿਸ਼ਨ’ ਤਹਿਤ ਸ਼ੁਰੂ ਕੀਤੀ ਗਈ ਹੈ। ਭਾਰਤੀ ਜਲ ਸੈਨਾ ਦੇ ਜਹਾਜ਼ ਸ਼ਾਰਦਾ ਨੇ ਕੋਵਿਡ-19 ਨਾਲ ਸਬੰਧਤ ਸਪਲਾਈ ਮੁਹਿੰਮ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ, ਜਿਸ ’ਚ ਕੋਚੀ ਤੋਂ ਲਕਸ਼ਦੀਪ ਦੇ 4 ਟਾਪੂਆਂ ਨੂੰ ਆਕਸੀਜਨ ਸਿਲੰਡਰ ਦੀ ਸਪਲਾਈ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਦੇਸ਼ ’ਚ ਇਕ ਦਿਨ ’ਚ 3,23,144 ਲੋਕਾਂ ਦੇ ਕੋਰੋਨਾ ਤੋਂ ਪੀੜਤ ਪਾਏ ਜਾਣ ਮਗਰੋਂ ਮੰਗਲਵਾਰ ਨੂੰ ਪੀੜਤਾਂ ਦੀ ਗਿਣਤੀ ਵੱਧ ਕੇ 1,76,36,307 ਹੋ ਗਈ, ਜਦਕਿ ਰਾਸ਼ਟਰੀ ਪੱਧਰ ’ਤੇ ਠੀਕ ਹੋਣ ਵਾਲਿਆਂ ਦੀ ਦਰ 82.54 ਫ਼ੀਸਦੀ ਹੋ ਗਈ। 24 ਘੰਟਿਆਂ ਦੌਰਾਨ 2,771 ਹੋਰ ਲੋਕਾਂ ਦੀ ਮੌਤ ਨਾਲ ਮਿ੍ਰਤਰਾਂ ਦਾ ਅੰਕੜਾ 1,97,894 ਹੋ ਗਿਆ ਹੈ।
ਪ੍ਰਿਯੰਕਾ ਗਾਂਧੀ ਨੇ ਕੋਰੋਨਾ ਆਫ਼ਤ 'ਤੇ ਯੋਗੀ ਨੂੰ ਲਿਖੀ ਚਿੱਠੀ, ਆਖ਼ੀ ਇਹ ਗੱਲ
NEXT STORY