ਨਵੀਂ ਦਿੱਲੀ- ਇੰਡੀਅਨ ਆਇਲ 'ਚ ਨੌਕਰੀ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਜੂਨੀਅਰ ਆਪਰੇਟਰ, ਜੂਨੀਅਰ ਅਟੈਂਡੈਂਟ ਸਮੇਤ ਹੋਰ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 23 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਜੂਨੀਅਰ ਆਪਰੇਟਰ/ਗ੍ਰੇਡ I- 215 ਅਹੁਦੇ
ਜੂਨੀਅਰ ਅਟੈਂਡੈਂਟ- 23 ਅਹੁਦੇ
ਜੂਨੀਅਰ ਬਿਜ਼ਨੈੱਸ ਅਸਿਸਟੈਂਟ ਗ੍ਰੇਡ III- 8 ਅਹੁਦੇ
ਸਿੱਖਿਆ ਯੋਗਤਾ
ਇੰਡੀਅਨ ਆਇਲ ਜੂਨੀਅਰ ਆਪਰੇਟਰ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਇਲੈਕਟ੍ਰਾਨਿਕਸ ਮਕੈਨਿਕ, ਇੰਸਟਰੂਮੈਂਟ ਮਕੈਨਿਕ, ਇੰਸਟਰੂਮੈਂਟ ਮਕੈਨਿਕ (ਕੈਮੀਕਲ ਪਲਾਂਟ), ਇਲੈਕਟ੍ਰੀਸ਼ੀਅਨ, ਮਸ਼ੀਨਿਸਟ, ਫਿਟਰ, ਮਕੈਨਿਕ-ਕਮ ਆਪਰੇਟਰ ਇਲੈਕਟ੍ਰਾਨਿਕਸ ਕਮਿਊਨੀਕੇਸ਼ਨ ਸਿਸਟਮ, ਵਾਇਰਮੈਨ, ਮਕੈਨਿਕ ਇੰਡਸਟਰੀਅਲ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਅਤੇ ਈਐਸਐਮ ਟਰੇਡ ਵਿੱਚ ਦੋ ਸਾਲਾਂ ਦਾ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉੱਥੇ ਹੀ ਜੂਨੀਅਰ ਅਟੈਂਡੈਂਟ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ। ਜੂਨੀਅਰ ਬਿਜ਼ਨੈੱਸ ਅਸਿਸਟੈਂਟ ਗ੍ਰੇਡ III ਲਈ ਬੈਚਲਰ ਡਿਗਰੀ ਮੰਗੀ ਗਈ ਹੈ।
ਉਮਰ
ਉਮੀਦਵਾਰ ਦੀ ਉਮਰ 18 ਤੋਂ 26 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਉਮੀਦਵਾਰ ਨੂੰ 23,000 ਤੋਂ ਲੈ ਕੇ 1,05,000 ਤੱਕ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਪਿਆਕੜਾਂ ਲਈ ਵੱਡੀ ਖ਼ਬਰ: ਸ਼ਰਾਬ ਦੀ ਬੋਤਲਾਂ ਨੂੰ ਲੈ ਕੇ ਸਰਕਾਰ ਨੇ ਲਿਆ ਇਹ ਫ਼ੈਸਲਾ
NEXT STORY