ਵਾਸ਼ਿੰਗਟਨ (ਬਿਊਰੋ)- ਭਾਰਤੀ ਪਾਸਪੋਰਟ ਹੁਣ ਹੋਰ ਵੀ ਹਾਈਟੈੱਕ ਹੋਣਗੇ ਕਿਉਂਕਿ ਹੁਣ ਪਾਸਪੋਰਟ ਵਿਚ ਨਵੀਂ ਕਿਸਮ ਦਾ ਕਾਗਜ਼ ਅਤੇ ਇਸ ਦੇ ਡਿਜ਼ਾਈਨ ਵਿਚ ਕਾਫੀ ਤਬਦੀਲੀ ਕੀਤੀ ਗਈ ਹੈ ਜਿਸ ਨਾਲ ਭਾਰਤੀ ਪਾਸਪੋਰਟ ਨੂੰ ਹੁਣ ਇਕ ਨਵਾਂ ਰੂਪ ਮਿਲਣ ਜਾ ਰਿਹਾ ਹੈ।
ਪਾਸਪੋਰਟ ਵਿਚ ਕੀਤੇ ਗਏ ਬਦਲਾਅ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿਚ ਭਾਰਤ ਸਰਕਾਰ ਨਵੇਂ ਤਰ੍ਹਾਂ ਦੇ ਪਾਸਪੋਰਟ ਜਾਰੀ ਕਰੇਗੀ, ਜਿਸ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਪਾਸਪੋਰਟ ਵਿਚ ਹਰ ਤਰ੍ਹਾਂ ਦੀ ਸੁਰੱਖਿਆ ਵਿਸ਼ੇਸ਼ਤਾਵਾਂ ਅਤੇ ਬਿਹਤਰ ਕਿਸਮ ਦੇ ਕਾਗਜ਼ ਅਤੇ ਛਪਾਈ ਇਸਤੇਮਾਲ ਕੀਤੀ ਗਈ ਹੈ।
ਦਿੱਲੀ ਵਾਸੀਆਂ ਨੂੰ ਨਹੀਂ ਆ ਰਿਹਾ ਸੌਖਾ ਸਾਹ, ਹਵਾ ਅਜੇ ਵੀ 'ਖਰਾਬ'
NEXT STORY