ਨੈਸ਼ਨਲ ਡੈਸਕ- ਸਾਲ 2011 ਤੋਂ ਬਾਅਦ ਇਸ ਸਾਲ ਦੇਸ਼ ਦੀ ਜਨਗਣਨਾ ਹੋਣ ਜਾ ਰਹੀ ਹੈ। ਇਸ ਵਾਰ ਇਹ ਪਹਿਲੀ ਵਾਰ ਹੋਵੇਗਾ ਕਿ ਦੇਸ਼ 'ਚ ਜਾਤੀ ਆਧਾਰਤ ਜਨਗਣਨਾ ਕਰਵਾਈ ਜਾਵੇਗੀ। ਸਾਲ 2015 ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਹਰੇਕ ਸਾਲ ਦੇਸ਼ ਦੀ ਆਬਾਦੀ ਕਰੀਬ ਡੇਢ ਕਰੋੜ ਸਾਲਾਨਾ ਤੌਰ 'ਤੇ ਵਧੀ ਹੈ।
ਸਾਲ 2015 'ਚ ਭਾਰਤ ਦੀ ਆਬਾਦੀ 'ਚ 1.57 ਕਰੋੜ ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਚੀਨ 'ਚ 80 ਲੱਖ ਤੇ ਅਮਰੀਕਾ 'ਚ 26 ਲੱਖ ਆਬਾਦੀ ਵਧੀ। ਉੱਥੇ ਹੀ ਸਾਲ 2016 'ਚ ਭਾਰਤ 'ਚ 1.59 ਕਰੋੜ, ਚੀਨ 'ਚ 79 ਲੱਖ ਤੇ ਅਮਰੀਕਾ 'ਚ 25 ਲੱਖ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਇਸ ਦੌਰਾਨ ਸਾਲਾਨਾ ਤੌਰ 'ਤੇ ਸਭ ਤੋਂ ਵੱਧ ਸੀ।
ਸਾਲ 2022 'ਚ ਭਾਰਤੀ ਆਬਾਦੀ 'ਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ, ਜੋ ਕਿ 1.12 ਕਰੋੜ ਰਿਹਾ, ਜਦਕਿ ਇਸ ਸਾਲ ਚੀਨ ਦੀ ਆਬਾਦੀ 'ਚ 2 ਲੱਖ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਅਮਰੀਕਾ 'ਚ 19 ਲੱਖ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਇਹ ਮੁਕਾਮ
ਜੇਕਰ ਪਿਛਲੇ ਸਾਲ 2024 ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤ ਦੀ ਆਬਾਦੀ 'ਚ 1.29 ਕਰੋੜ ਦਾ ਵਾਧਾ ਹੋਇਆ, ਜਦਕਿ ਅਮਰੀਕਾ 'ਚ 33 ਲੱਖ ਲੋਕ ਵਧੇ। ਪਰ ਚੀਨ ਨੇ ਹੈਰਾਨੀਜਨਕ ਢੰਗ ਨਾਲ ਆਬਾਦੀ 'ਤੇ ਕਾਬੂ ਪਾਉਣ ਵੱਲ ਕਦਮ ਵਧਾਇਆ, ਜਿੱਥੇ ਇਸ ਸਾਲ ਵਧਣ ਦੀ ਜਗ੍ਹਾ ਆਬਾਦੀ 'ਚ 17 ਲੱਖ ਦੀ ਗਿਰਾਵਟ ਦਰਜ ਕੀਤੀ ਗਈ।
ਜੇਕਰ ਕੁੱਲ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ, ਚੀਨ, ਅਮਰੀਕਾ, ਇੰਡੋਨੇਸ਼ੀਆ ਤੇ ਪਾਕਿਸਤਾਨ 'ਚ ਦੁਨੀਆ ਦੀ ਆਬਾਦੀ ਦਾ 46 ਫ਼ੀਸਦੀ ਹਿੱਸਾ ਰਹਿੰਦਾ ਹੈ। ਇਨ੍ਹਾਂ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਕ ਪਾਸੇ ਜਿੱਥੇ ਭਾਰਤ ਸਣੇ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਚੀਨ ਦੀ ਆਬਾਦੀ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਖਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ ! ਕੈਂਸਰ ਤੇ HIV ਦੀਆਂ ਦਵਾਈਆਂ ਹੋਣਗੀਆਂ ਸਸਤੀਆਂ
NEXT STORY