ਨੈਸ਼ਨਲ ਡੈਸਕ- ਭਾਰਤੀ ਰੇਲਵੇ ਨੇ ਪੰਬਨ ਪੁਲ ਦਾ ਪੁਨਰ ਨਿਰਮਾਣ ਕਰਕੇ ਇੰਜੀਨੀਅਰਿੰਗ ਦੇ ਖੇਤਰ 'ਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਹ ਪੁਲ ਭਾਰਤ ਦੀ ਮੁੱਖ ਭੂਮੀ ਦੇ ਮੰਡਪਮ ਸ਼ਹਿਰ ਨੂੰ ਪੰਬਨ ਟਾਪੂ ਅਤੇ ਪ੍ਰਸਿੱਧ ਤੀਰਥ ਸਥਾਨ ਰਾਮੇਸ਼ਵਰਮ ਨਾਲ ਜੋੜਦਾ ਹੈ। ਰੇਲ ਵਿਕਾਸ ਨਿਗਮ ਲਿਮਟਿਡ (RVNL) ਦੁਆਰਾ ਬਣਾਇਆ ਗਿਆ ਇਹ ਨਵਾਂ ਪੁਲ ਆਧੁਨਿਕ ਤਕਨੀਕ ਅਤੇ ਸਹੂਲਤਾਂ ਨਾਲ ਲੈੱਸ ਹੈ।
ਨਵੇਂ ਪੰਬਨ ਬ੍ਰਿਜ ਦੀਆਂ ਵਿਸ਼ੇਸ਼ਤਾਵਾਂ
ਲੰਬਾਈ: ਨਵਾਂ ਪੰਬਨ ਪੁਲ 2.05 ਕਿਲੋਮੀਟਰ ਲੰਬਾ ਹੈ।
ਸਪੈਨ ਦੀ ਗਿਣਤੀ: ਇਸ 'ਚ 18.3 ਮੀਟਰ ਦੇ 100 ਛੋਟੇ ਸਪੈਨ ਅਤੇ 63 ਮੀਟਰ ਦੀ ਇਕ ਨੇਵੀਗੇਸ਼ਨ ਸਪੈਨ ਹੈ।
ਉਚਾਈ: ਇਹ ਪੁਰਾਣੇ ਪੁਲ ਨਾਲੋਂ 3 ਮੀਟਰ ਉੱਚਾ ਹੈ ਅਤੇ ਸਮੁੰਦਰ ਤਲ ਤੋਂ ਇਸ ਦੀ ਉਚਾਈ 22 ਮੀਟਰ ਹੈ।
ਤਕਨੀਕ: ਇਸ 'ਚ ਇਲੈਕਟ੍ਰੋ-ਮਕੈਨੀਕਲ ਨਿਯੰਤਰਿਤ ਸਿਸਟਮ ਲੱਗੇ ਹਨ ਜੋ ਇਸ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਉਂਦੇ ਹਨ।
ਪੁਰਾਣੇ ਪੁਲ ਤੋਂ ਨਵਾਂ ਪੁਲ ਕਿਵੇਂ ਵੱਖਰਾ ਹੈ?
ਪੁਰਾਣਾ ਪੁਲ:
ਇਹ 24 ਫਰਵਰੀ 1914 ਨੂੰ ਚਾਲੂ ਹੋਇਆ ਸੀ।
ਇਸ 'ਚ ਤੇਜ਼ ਲਹਿਰਾਂ ਦੇ ਸਮੇਂ ਗਾਰਡਰਾਂ 'ਤੇ ਸਮੁੰਦਰੀ ਪਾਣੀ ਦੇ ਛਿੱਟੇ ਪੈ ਜਾਂਦੇ ਸਨ, ਜਿਸ ਕਾਰਨ ਰੱਖ-ਰਖਾਅ ਮੁਸ਼ਕਿਲ ਹੋ ਜਾਂਦਾ ਸੀ।
ਵਰਟੀਕਲ ਕਲੀਅਰੈਂਸ ਸਿਰਫ 1.5 ਮੀਟਰ ਸੀ।
ਨਵਾਂ ਪੁਲ:
ਇਸ 'ਚ ਵਰਟੀਕਲ ਲਿਫਟ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਇਹ ਪੁਲ ਸਮੁੰਦਰ ਤਲ ਤੋਂ 22 ਮੀਟਰ ਦੀ ਉਚਾਈ 'ਤੇ ਹੈ ਜਿਸ ਕਾਰਨ ਜਹਾਜ਼ਾਂ ਅਤੇ ਕਰੂਜ਼ਰਾਂ ਦੀ ਆਵਾਜਾਈ ਆਸਾਨ ਹੋ ਗਈ ਹੈ।
ਪੂਰਾ 63 ਮੀਟਰ ਚੌੜਾ ਹਿੱਸਾ ਜਹਾਜ਼ਾਂ ਲਈ ਖੋਲ੍ਹ ਦਿੱਤਾ ਜਾਂਦਾ
ਪੁਲ ਕਿਵੇਂ ਕੰਮ ਕਰਦਾ ਹੈ?
ਵਰਟੀਕਲ ਲਿਫਟ ਸਪੈਨ ਦੇ ਕਾਰਨ ਪੁਲ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ।
ਜੇਕਰ ਕੋਈ ਵੀ ਜਹਾਜ਼ ਪੁਲ ਦੇ ਹੇਠਾਂ ਤੋਂ ਲੰਘਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਸਮੁੰਦਰੀ ਵਿਭਾਗ ਤੋਂ ਇਜਾਜ਼ਤ ਲੈਣੀ ਪਵੇਗੀ।
ਇਸ ਤੋਂ ਬਾਅਦ ਰੇਲਵੇ ਵਿਭਾਗ ਟਰੇਨ ਸੰਚਾਲਨ ਰੋਕ ਕੇ ਪੁਲ ਨੂੰ ਉੱਪਰ ਚੁੱਕਣ ਦੀ ਪ੍ਰਕਿਰਿਆ ਕਰਦਾ ਹੈ।
ਸ਼ਿਪਿੰਗ ਅਤੇ ਸ਼ਰਧਾਲੂਆਂ ਲਈ ਲਾਭਦਾਇਕ
ਇਹ ਪੁਲ ਰਾਮੇਸ਼ਵਰਮ ਜਾਣ ਵਾਲੇ ਸ਼ਰਧਾਲੂਆਂ ਲਈ ਬਿਹਤਰ ਅਤੇ ਤੇਜ਼ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ।
ਜਹਾਜ਼ਾਂ ਅਤੇ ਕਰੂਜ਼ਰਾਂ ਨੂੰ ਬਿਨਾਂ ਰੁਕਾਵਟ ਦੇ ਲੰਘਣ ਦੀ ਇਜਾਜ਼ਤ ਦੇਵੇਗਾ।
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ
ਗ੍ਰੇਟ ਪੰਬਨ ਬਰਿੱਜ ਦੁਨੀਆ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਯਾਤਰੀਆਂ ਨੂੰ ਸਮੁੰਦਰ ਦਾ ਸ਼ਾਨਦਾਰ ਦ੍ਰਿਸ਼ ਦੇਣ ਦੇ ਨਾਲ-ਨਾਲ ਇਹ ਪੁਲ ਭਾਰਤ ਦੀ ਉੱਨਤ ਇੰਜੀਨੀਅਰਿੰਗ ਦੀ ਮਿਸਾਲ ਵੀ ਪੇਸ਼ ਕਰਦਾ ਹੈ।
ਉਸਾਰੀ ਅਤੇ ਲਾਗਤ
ਇਹ ਨਵਾਂ ਪੁਲ 535 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਰੇਲ ਵਿਕਾਸ ਨਿਗਮ ਲਿਮਟਿਡ (RVNL) ਨੇ ਇਸ ਨੂੰ ਵਿਕਸਿਤ ਕੀਤਾ ਹੈ।
ਦੱਸ ਦੇਈਏ ਕਿ ਨਵਾਂ ਪੰਬਨ ਪੁਲ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੈ। ਆਧੁਨਿਕ ਤਕਨਾਲੋਜੀ ਅਤੇ ਸੁਰੱਖਿਆ ਦੇ ਨਾਲ, ਇਹ ਪੁਲ ਨਾ ਸਿਰਫ਼ ਰਾਮੇਸ਼ਵਰਮ ਜਾਣ ਵਾਲੇ ਯਾਤਰੀਆਂ ਲਈ ਲਾਭਦਾਇਕ ਹੈ, ਸਗੋਂ ਭਾਰਤ ਦੇ ਇੰਜੀਨੀਅਰਿੰਗ ਹੁਨਰ ਨੂੰ ਵੀ ਦਰਸਾਉਂਦਾ ਹੈ। ਇਹ ਪੁਲ ਆਉਣ ਵਾਲੇ ਸਾਲਾਂ 'ਚ ਆਵਾਜਾਈ ਅਤੇ ਸੈਰ-ਸਪਾਟਾ ਦੋਵਾਂ ਨੂੰ ਹੁਲਾਰਾ ਦੇਵੇਗਾ।
ਡੱਲੇਵਾਲ ਨੂੰ ਅਸਥਾਈ ਹਸਪਤਾਲ 'ਚ ਕਰੋ ਸ਼ਿਫਟ, SC ਦੇ ਸਰਕਾਰ ਨੂੰ ਹੁਕਮ
NEXT STORY