ਨਵੀਂ ਦਿੱਲੀ- ਭਾਰਤੀ ਰੇਲਵੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਦੇ 5 ਤੋਂ ਜ਼ਿਆਦਾ ਰੇਲਵੇ ਟਰੈਕ ਹੁਣ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਟਰੇਨਾਂ ਦਾ ਸਮਰਥਨ ਕਰਦੇ ਹਨ। ਜੋ ਕਿ ਬਾੜ ਅਤੇ ਆਧੁਨਿਕ ਸਿਗਲਨ ਸਿਸਟਮ ਸਮੇਤ ਬਿਹਤਰ ਸੁਰੱਖਿਆ ਉਪਾਵਾਂ ਜ਼ਰੀਏ ਹਾਸਲ ਕੀਤਾ ਗਿਆ ਹੈ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਰੇਲਵੇ ਦੇ ਕੁੱਲ 1.03 ਲੱਖ ਟਰੈਕ ਕਿਲੋਮੀਟਰ (TKM) ਨੈੱਟਵਰਕ ਵਿਚੋਂ ਲਗਭਗ 23,000 ਟਰੈਕ ਹੁਣ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਰੇਨਾਂ ਚਲਾਉਣ ਲਈ ਹੈ। ਉਨ੍ਹਾਂ ਨੇ ਯਾਤਰਾ ਦੇ ਸਮੇਂ ਬਿਹਤਰ ਕੁਨੈਕਟੀਵਿਟੀ ਦਾ ਜ਼ਿਕਰ ਵੀ ਕੀਤਾ। ਟਰੈਕ ਕਿਲੋਮੀਟਰ ਦੋ ਬਿੰਦੂਆਂ ਵਿਚਾਲੇ ਟਰੈਕ ਦੀ ਲੰਬਾਈ ਨੂੰ ਦਰਸਾਉਂਦਾ ਹੈ। ਭਾਰਤੀ ਰੇਲਵੇ ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 54,337 TKM ਟਰੈਕ 110 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨੂੰ ਸਪੋਰਟ ਕਰ ਸਕਦੇ ਹਨ।
ਭਾਰਤੀ ਰੇਲਵੇ ਨੈੱਟਵਰਕ 'ਤੇ ਉੱਚ ਰੇਲ ਸਪੀਡ ਦਾ ਸਮਰਥਨ ਕਰਨ ਲਈ ਟਰੈਕ ਅਤੇ ਸਿਗਨਲ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਰੇਲਵੇ ਦੀ ਨਵੀਂ ਯਾਤਰੀ ਟਰੇਨ ਵੰਦੇ ਭਾਰਤ ਐਕਸਪ੍ਰੈਸ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਸਕਦੀ ਹੈ। ਇਸ ਦੌਰਾਨ, ਭਾਰਤੀ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਅਪ੍ਰੈਲ ਤੋਂ ਦਸੰਬਰ ਦੇ ਦੌਰਾਨ ਕਮਾਈ ਵਿੱਚ 4 ਫ਼ੀਸਦੀ ਵਾਧੇ ਅਤੇ 2 ਫ਼ੀਸਦੀ ਵੱਧ ਪੂੰਜੀ ਖਰਚ ਦੇ ਨਾਲ ਬਿਹਤਰ ਪ੍ਰਦਰਸ਼ਨ ਕੀਤਾ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਪੂੰਜੀਗਤ ਖਰਚ 1.92 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ ਇਸ ਮਿਆਦ ਦੇ ਦੌਰਾਨ ਮਾਲ ਭਾੜੇ ਤੋਂ 1.26 ਲੱਖ ਕਰੋੜ ਰੁਪਏ ਦੀ ਆਮਦਨ ਹੋਈ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
NEXT STORY