ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ ਅਤੇ ਸ਼ਹਿਰਾਂ ਦੇ ਨਾਲ ਹੀ ਹੁਣ ਪਿੰਡਾਂ ਵਿੱਚ ਵੀ ਲੋਕ ਇਸ ਵਾਇਰਸ ਤੋਂ ਪੀੜਤ ਹੋ ਰਹੇ ਹਨ।ਇਸ ਦੇ ਚੱਲਦੇ ਕਈ ਕਮਜ਼ੋਰ ਲੋਕ ਵਾਇਰਸ ਨੂੰ ਭਜਾਉਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਆਪਣਾ ਰਹੇ ਹਨ। ਹਾਲਾਂਕਿ ਡਾਕਟਰਾਂ ਨੇ ਲਗਾਤਾਰ ਇਨ੍ਹਾਂ ਉਪਰਾਲਿਆਂ ਤੋਂ ਦੂਰੀ ਬਣਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਮਮਤਾ ਦੀ ਮੋਦੀ ਨੂੰ ਚਿੱਠੀ, ਕਿਹਾ- ਵੈਕਸੀਨ ਬਣਾਉਣ ਲਈ ਬੰਗਾਲ ਜ਼ਮੀਨ ਦੇਣ ਨੂੰ ਤਿਆਰ
ਗੁਜਰਾਤ ਵਿੱਚ ਕੁੱਝ ਲੋਕ ਗਊਸ਼ਾਲਾ ਵਿੱਚ ਜਾ ਕੇ ਆਪਣੇ ਸਰੀਰ 'ਤੇ ਗਾਂ ਦੇ ਗੋਬਰ ਨੂੰ ਮਲ ਰਹੇ ਹਨ ਅਤੇ ਗਾਂ ਦੇ ਮੂਤਰ ਦਾ ਸੇਵਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਇੰਮਿਉਨਿਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਕੋਰੋਨਾ ਵਾਇਰਸ ਹੋਣ ਦੀ ਹਾਲਤ ਵਿੱਚ ਉਹ ਇਸ ਖ਼ਤਰਨਾਕ ਵਾਇਰਸ ਤੋਂ ਖੁਦ ਨੂੰ ਬਚਾ ਸਕਦੇ ਹਨ।
ਇਹ ਵੀ ਪੜ੍ਹੋ- ਇਸ ਸੂਬੇ 'ਚ ਦੋ ਹਫ਼ਤੇ ਲਈ ਵਧਾਇਆ ਗਿਆ ਲਾਕਡਾਊਨ
ਇਸ ਮਾਮਲੇ ਵਿੱਚ ਰਾਇਟਰਸ ਨਾਲ ਗੱਲ ਕਰਦੇ ਹੋਏ ਇੱਕ ਫਾਰਮਾ ਕੰਪਨੀ ਦੇ ਐਸੋਸੀਏਟ ਮੈਨੇਜਰ ਗੌਤਮ ਮਣੀਲਾਲ ਬੋਰਿਸਾ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਕਈ ਡਾਕਟਰ ਵੀ ਆਉਂਦੇ ਹਨ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਗਾਵਾਂ ਦੇ ਗੋਬਰ ਅਤੇ ਮੂਤਰ ਨਾਲ ਇੰਮਿਉਨਿਟੀ ਬਿਹਤਰ ਹੁੰਦੀ ਹੈ ਅਤੇ ਉਹ ਇਸ ਤੋਂ ਬਾਅਦ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਬਿਨਾਂ ਕਿਸੇ ਡਰ ਦੇ ਕਰ ਪਾਂਦੇ ਹਨ।
ਇਹ ਵੀ ਪੜ੍ਹੋ- ਪੈਸੇ ਨਾ ਹੋਣ ਕਾਰਨ ਗੰਗਾ ਕੰਢੇ ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫਨਾ ਰਹੇ ਲੋਕ, ਵਾਇਰਸ ਫੈਲਣ ਦਾ ਖ਼ਤਰਾ
ਗੌਤਮ ਦਾ ਦਾਅਵਾ ਹੈ ਕਿ ਉਹ ਪਿਛਲੇ ਸਾਲ ਕੋਰੋਨਾ ਪਾਜ਼ੇਟਿਵ ਹੋ ਗਏ ਸਨ ਪਰ ਇਸ ਤਕਨੀਕ ਦੇ ਸਹਾਰੇ ਹੀ ਉਹ ਇਸ ਖ਼ਤਰਨਾਕ ਵਾਇਰਸ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ ਸਨ।
ਇਹ ਵੀ ਪੜ੍ਹੋ- ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਨ ਕਾਰਨ ਪੀ.ਜੀ.ਆਈ. ਕੀਤਾ ਗਿਆ ਦਾਖ਼ਲ
ਇਹ ਲੋਕ ਗਊਸ਼ਾਲਾ ਵਿੱਚ ਜਾ ਕੇ ਗਾਵਾਂ ਨੂੰ ਗਲੇ ਲਗਾਉਣ ਤੋਂ ਬਾਅਦ ਆਪਣੇ ਸਰੀਰ 'ਤੇ ਗਾਂ ਦਾ ਗੋਬਰ ਲਗਾਉਂਦੇ ਹਨ ਅਤੇ ਫਿਰ ਯੋਗਾ ਕਰਦੇ ਹਨ। ਹਾਲਾਂਕਿ ਭਾਰਤ ਦੇ ਕਈ ਡਾਕਟਰ ਅਤੇ ਵਿਗਿਆਨੀ ਲਗਾਤਾਰ ਕੋਰੋਨਾ ਦੇ ਇਲਾਜ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਰਹੇ ਹਨ। ਇਨ੍ਹਾਂ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਜ਼ਿਆਦਾ ਮੁਸ਼ਕਲ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਸਿਰਫ ਇੱਕ ਫੇਫੜੇ ਦੇ ਦਮ 'ਤੇ ਨਰਸ ਨੇ ਜਿੱਤੀ ਕੋਰੋਨਾ ਤੋਂ ਜੰਗ!
ਇਸ ਮਾਮਲੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਜੇ.ਏ. ਜੈਲਾਲ ਨੇ ਕਿਹਾ ਕਿ ਇਸ ਗੱਲ ਦੇ ਕੋਈ ਠੋਸ ਵਿਗਿਆਨੀ ਪ੍ਰਮਾਣ ਨਹੀਂ ਹਨ ਕਿ ਗਾਂ ਦੇ ਗੋਬਰ ਜਾਂ ਗਾਂ ਦੇ ਮੂਤਰ ਨਾਲ ਕੋਰੋਨਾ ਖ਼ਿਲਾਫ਼ ਜੰਗ ਵਿੱਚ ਇੰਮਿਉਨਿਟੀ ਬਿਹਤਰ ਕੀਤੀ ਜਾ ਸਕਦੀ ਹੈ। ਇਹ ਪੂਰੀ ਤਰ੍ਹਾਂ ਸ਼ਰਧਾ 'ਤੇ ਆਧਾਰਿਤ ਹੈ ਪਰ ਇਹ ਸਪੱਸ਼ਟ ਹੈ ਕਿ ਇਸ ਨਾਲ ਚੀਜਾਂ ਮੁਸ਼ਕਲ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਗਾਂ ਦੇ ਗੋਬਰ ਨੂੰ ਖਾਣ ਨਾਲ ਜਾਨਵਰਾਂ ਤੋਂ ਇਨਸਾਨਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਅਜਿਹਾ ਕਰਣ ਨਾਲ ਹੀ ਕੋਰੋਨਾ ਦੇ ਇਨਫੈਕਸ਼ਨ ਦਾ ਖ਼ਤਰਾ ਵੀ ਕਾਫ਼ੀ ਵੱਧ ਜਾਂਦਾ ਹੈ ਕਿਉਂਕਿ ਅਕਸਰ ਗਾਂ ਦੇ ਮੂਤਰ ਅਤੇ ਗੋਬਰ ਦੀ ਥੈਰੇਪੀ ਨੂੰ ਲੈਣ ਲਈ ਕਈ ਸਾਰੇ ਲੋਕ ਇਕੱਠੇ ਪੁੱਜਦੇ ਹਨ ਜਿਸ ਨਾਲ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਹਾਲਾਤ ਵਿਗੜਨ ਲੱਗਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸੈਂਟਰਲ ਵਿਸਟਾ ਦੀ ਉਸਾਰੀ ਵਾਲੀ ਥਾਂ ’ਤੇ ਫੋਟੋਗ੍ਰਾਫੀ ਅਤੇ ਵੀਡੀਓ ਰਿਕਾਰਡਿੰਗ ਬੈਨ
NEXT STORY