ਨਵੀਂ ਦਿੱਲੀ (ਭਾਸ਼ਾ)– ਯੂਕ੍ਰੇਨ ’ਚ ਭਾਰਤ ਦੇ ਦੂਤਘਰ ਨੇ ਜੰਗ ਪ੍ਰਭਾਵਿਤ ਦੇਸ਼ ’ਚ ਫਸੇ ਸਾਰੇ ਭਾਰਤੀਆਂ ਨੂੰ ਐਤਵਾਰ ਯਾਨੀ ਕਿ ਅੱਜ ਆਨਲਾਈਨ ਬਿਨੈ ਪੱਤਰ ਤੁਰੰਤ ਭਰਨ ਨੂੰ ਕਿਹਾ। ਦੂਤਘਰ ਨੇ ਟਵੀਟ ਕੀਤਾ, ‘‘ਸਾਰੇ ਭਾਰਤੀ ਨਾਗਰਿਕ ਜੋ ਅਜੇ ਵੀ ਯੂਕ੍ਰੇਨ ਵਿਚ ਫਸੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਨੱਥੀ ਗੂਗਲ ਫਾਰਮ ਨੂੰ ਤੁਰੰਤ ਭਰਨ। ਗੂਗਲ ਬਿਨੈ ਪੱਤਰ ’ਚ ਨਾਂ, ਈਮੇਲ, ਫੋਨ ਨੰਬਰ, ਮੌਜੂਦਾ ਟਿਕਾਣਾ, ਪਾਸਪੋਰਟ ਦਾ ਬਿਓਰਾ, ਲਿੰਗ ਅਤੇ ਉਮਰ ਦਾ ਵੇਰਵਾ ਦੇਣ ਨੂੰ ਕਿਹਾ ਗਿਆ ਹੈ। ਦੂਤਘਰ ਨੇ ਬਿਨੈ ਪੱਤਰ ਵਿਚ ਯੂਕ੍ਰੇਨ ’ਚ ਫਸੇ ਭਾਰਤੀਆਂ ਦੀ ਮੌਜੂਦਾ ਸਥਿਤੀ ਦੱਸਣ ਨੂੰ ਵੀ ਕਿਹਾ ਹੈ।
ਬਿਨੈ ਪੱਤਰ ਵਿਚ ਥਾਂਵਾਂ ਦੀ ਇਕ ਸੂਚੀ ਦਿੱਤੀ ਗਈ ਹੈ ਅਤੇ ਉਨ੍ਹਾਂ ’ਚ ਚੋਣ ਦਾ ਵਿਕਲਪ ਦਿੱਤਾ ਗਿਆ ਹੈ। ਆਨਲਾਈਨ ਬਿਨੈ ਪੱਤਰ ’ਚ ਜਿਨ੍ਹਾਂ ਥਾਂਵਾਂ ਦੀ ਸੂਚੀ ਦਿੱਤੀ ਗਈ ਹੈ, ਉਹ ਇਸ ਤਰ੍ਹਾਂ ਹੈ- ਇਹ ਹਨ ਚੈਰਕਸੀ, ਚੇਰਨੀਹੀਵ, ਚੇਰਨੀਵਤਸੀ, ਨਿਪ੍ਰੋਪੇਤ੍ਰੋਵਸਕ, ਡਨਿਟ੍ਰਸਕ, ਇਵਾਨੋ-ਫ੍ਰੈਂਕਿਵਸਕ, ਖਾਰਕੀਵ, ਖੇਰਸਨ, ਖਮੇਲਨਿਤਸਕੀ, ਕਿਰੋਵੋਗਰਾਡ, ਕੀਵ, ਲੁਹਾਨਸਕ, ਲਵੀਵ, ਮਿਕੋਲੇਵ ਅਤੇ ਓਡੇਸਾ। ਸੂਚੀ ਵਿਚ ਪੋਲਟਾਵਾ, ਰਿਵਨੇ, ਸੂਮੀ, ਟੇਰਨੋਪਿਲ, ਵਿਨਿਤਸਿਆ, ਵੋਲਿਨ, ਜ਼ਕਰਪਟਿਆ, ਜ਼ਪੋਰੋਜ਼ਯ ਅਤੇ ਜ਼ਾਇਟੋਮਿਰ ਵੀ ਸ਼ਾਮਲ ਹਨ।
ਹੰਗਰੀ ਸਥਿਤ ਭਾਰਤੀ ਦੂਤਘਰ ਨੇ ਵੀ ਇਕ ਟਵੀਟ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ, “ਮਹੱਤਵਪੂਰਨ ਸੂਚਨਾ: ਭਾਰਤੀ ਦੂਤਘਰ ਅੱਜ ਆਪਰੇਸ਼ਨ ਗੰਗਾ ਦੇ ਤਹਿਤ ਨਿਕਾਸੀ ਉਡਾਣਾਂ ਦੇ ਆਖਰੀ ਪੜਾਅ ਦੀ ਸ਼ੁਰੂਆਤ ਕਰ ਰਿਹਾ ਹੈ। ਜੋ ਵੀ ਵਿਦਿਆਰਥੀ (ਦੂਤਘਰ ਤੋਂ ਇਲਾਵਾ) ਆਪਣੇ ਪ੍ਰਬੰਧਾਂ 'ਤੇ ਰਹਿ ਰਹੇ ਹਨ, ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬੁਡਾਪੇਸਟ ਵਿਚ UT 90 ਰਾਕੋਜ਼ੀ ਹੰਗਰੀ ਸੈਂਟਰ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਯੂਕ੍ਰੇਨ ਸੰਕਟ : ਸੋਮਵਾਰ ਨੂੰ 1500 ਤੋਂ ਵਧ ਭਾਰਤੀ 8 ਉਡਾਣਾਂ ਰਾਹੀਂ ਪਰਤਣਗੇ ਦੇਸ਼
NEXT STORY