ਨਵੀਂ ਦਿੱਲੀ (ਵਾਰਤਾ)— ਸਰਕਾਰ ਨੇ ਸ਼੍ਰੀਲੰਕਾ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਥੋੜ੍ਹੀ ਸਾਵਧਾਨੀ ਵਰਤਣ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮੁਦਰਾ ਅਤੇ ਈਂਧਨ ਸਬੰਧੀ ਵਿਸ਼ਿਆਂ ’ਤੇ ਪਹਿਲਾਂ ਤੋਂ ਹੀ ਤਿਆਰੀ ਕਰਕੇ ਨਿਕਲਣ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਥੇ ਰੋਜ਼ਾਨਾ ਦੀ ਬ੍ਰੀਫਿੰਗ ਦੌਰਾਨ ਕਿਹਾ ਕਿ ਅਸੀਂ ਸ਼੍ਰੀਲੰਕਾ ’ਚ ਭਾਰਤੀ ਨਾਗਰਿਕਾਂ ਨੂੰ ਪੂਰੀ ਚੌਕਸੀ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਾਂ। ਉਨ੍ਹਾਂ ਨੂੰ ਮੁਦਰਾ ਦੀ ਪਵਿਰਤਨਯੋਗਤਾ ਅਤੇ ਬਾਲਣ ਦੀ ਸਥਿਤੀ ਵਰਗੇ ਮਹੱਤਵਪੂਰਨ ਮਾਮਲਿਆਂ ’ਤੇ ਪਹਿਲਾਂ ਤੋਂ ਹੀ ਤਿਆਰੀ ਕਰਕੇ ਨਿਕਲਣ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਘੇਰੀ ‘ਆਪ’, SIT ਵੱਲੋਂ ਤਲਬ ਕਰਨ ’ਤੇ ਦਿੱਤੀ ਇਹ ਪ੍ਰਤੀਕਿਰਿਆ
ਸ਼੍ਰੀਲੰਕਾ ’ਚ ਭਾਰਤੀਆਂ ’ਤੇ ਹਮਲੇ ਦੀ ਰਿਪੋਰਟ ਬਾਰੇ ਪੁੱਛੇ ਜਾਣ ’ਤੇ ਬੁਲਾਰੇ ਨੇ ਕਿਹਾ ਕਿ ਭਾਰਤੀ ਉੱਚ ਕਮਿਸ਼ਨ ਸ਼੍ਰੀਲੰਕਾ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ ਅਤੇ ਕਿਸੇ ਭਾਰਤੀ ਨਾਗਰਿਕ ’ਤੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ। ਅਸੀਂ ਭਾਰਤੀ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ, ਸੁਫ਼ਨਾ ਪੂਰਾ ਕਰਨ ਲਈ 47 ਸਾਲ ਦੀ ਉਮਰ 'ਚ ਵਿਦੇਸ਼ੋਂ ਆ ਕੇ ਜਲੰਧਰ ਦੇ ਕਾਲਜ 'ਚ ਲਿਆ ਦਾਖ਼ਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਿਸਾਨ ਦੇ ਪੁੱਤਰ ਨੇ ਵਧਾਇਆ ਮਾਣ; ਉੱਚੀ ਚੋਟੀਆਂ ਨੂੰ ਕਰ ਰਿਹੈ ਫਤਿਹ, ਡਿਪਟੀ CM ਨੇ ਕੀਤਾ ਇਹ ਐਲਾਨ
NEXT STORY