ਸੋਨੀਪਤ (ਸੰਨੀ)– ਹਰਿਆਣਾ ਦੇ ਸੋਨੀਪਤ ’ਚ ਕਿਸਾਨ ਦੇ ਪੁੱਤਰ ਨੇ ਪਰਬਤਾਰੋਹੀ ਬਣ ਵੱਖਰੀ ਮਿਸਾਲ ਕਾਇਮ ਕੀਤੀ ਹੈ। ਨਿਤੀਸ਼ ਦਹੀਆ ਨੇ 12ਵੀਂ ਜਮਾਤ ਮਗਰੋਂ ਸਰਕਾਰੀ ਨੌਕਰੀ ਪਾਉਣ ’ਚ ਅਸਫ਼ਲ ਰਹੇ ਤਾਂ ਉਨ੍ਹਾਂ ਬਿਨਾਂ ਅਨੁਭਵ ਦੇ ਹੀ ਪਰਬਤਾਰੋਹਣ ਦਾ ਰਾਹ ਅਪਣਾ ਲਿਆ। ਹੁਣ ਪਰਬਤਾਰੋਹੀ ਬਣ ਕੇ ਪ੍ਰਦੇਸ਼ ’ਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰ ਰਹੇ ਹਨ। ਸ਼ੁਰੂਆਤ ’ਚ ਤਾਂ ਉਨ੍ਹਾਂ ਨੇ ਆਪਣੇ ਘਰ ਅਤੇ ਸਾਥੀਆਂ ਤੋਂ ਕਰਜ਼ ਲੈ ਕੇ ਆਪਣਾ ਮੁਕਾਮ ਤੈਅ ਕੀਤਾ ਪਰ ਹੁਣ ਹਰਿਆਣਾ ਸਰਕਾਰ ਦੇ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਕਿ ਨਿਤੀਸ਼ ਨੂੰ ਇਕ ਸਰਕਾਰੀ ਨੌਕਰੀ ਅਤੇ 5 ਲੱਖ ਰੁਪਏ ਦਿੱਤੇ ਜਾਣਗੇ।
ਜਾਣਕਾਰੀ ਮੁਤਾਬਕ ਨਿਤੀਸ਼ ਦਹੀਆ ਦਾ ਜਨਮ 5 ਅਗਸਤ 1999 ਨੂੰ ਹੋਇਆ ਸੀ। ਨਿਤੀਸ਼ ਦੇ ਪਿਤਾ ਰਾਜਵੀਰ ਸਿੰਘ ਇਕ ਕਿਸਾਨ ਹਨ ਅਤੇ ਮਾਂ ਦੇਵੀ ਘਰ ’ਚ ਕੱਪੜੇ ਦੀ ਦੁਕਾਨ ਨਾਲ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਨਿਤੀਸ਼ ਨੇ ਹੁਣ ਤੱਕ ਗਰੈਜੂਏਟ ਦੀ ਪੜ੍ਹਾਈ ਕੀਤੀ ਹੈ। ਹਰਿਆਣਾ ਦੇ ਪਿੰਡ ਮਟਿੰਡੂ ’ਚ ਇਕ ਛੋਟੇ ਕਿਸਾਨ ਪਰਿਵਾਰ ’ਚ ਜੰਮਿਆ ਇਹ ਲੜਕਾ ਦੁਨੀਆ ਭਰ ’ਚ ਆਪਣੇ ਦੇਸ਼, ਸਮਾਜ, ਪਿੰਡ, ਮਪਿਆਂ ਅਤੇ ਸਾਥੀਆਂ ਦਾ ਨਾਂ ਰੌਸ਼ਨ ਕਰ ਰਿਹਾ ਹੈ। ਸਰਕਾਰੀ ਨੌਕਰੀ ’ਚ ਅਸਫ਼ਲ ਰਹਿਣ ਅਤੇ ਦੇਸ਼ ਲਈ ਕੁਝ ਵੱਖਰਾ ਕਰਨ ਦੀ ਭਾਵਨਾ ਨੂੰ ਲੈ ਕੇ 16 ਅਕਤੂਬਰ 2021 ’ਚ ਬਿਨਾਂ ਕਿਸੇ ਅਨੁਭਵ ਦੇ ਉਸ ਨੇ ਪਰਬਤਾਰੋਹਣ ’ਚ ਕਦਮ ਰੱਖਿਆ। ਦੱਸ ਦੇਈਏ ਕਿ ਨਿਤੀਸ਼ ਨੇ 20 ਮਈ 2022 ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ’ਤੇ ਤਿਰੰਗਾ ਲਹਿਰਾਇਆ ਸੀ।
ਕੇਂਦਰ ਸਰਕਾਰ ਦਾ ਟਰਾਂਸਜੈਂਡਰਾਂ ਲਈ ਵੱਡਾ ਤੋਹਫ਼ਾ, ‘ਆਯੂਸ਼ਮਾਨ’ ਸਕੀਮ ਦਾ ਮਿਲੇਗਾ ਲਾਭ
NEXT STORY