ਨਵੀਂ ਦਿੱਲੀ - ਭਾਰਤੀ ਕੋਸਟ ਗਾਰਡ (ਆਈ. ਸੀ. ਜੀ.) ਦਾ ਪਹਿਲਾ ਪ੍ਰਦੂਸ਼ਣ ਕੰਟਰੋਲ ਕਰਨ ਵਾਲਾ ਜਹਾਜ਼ ‘ਸਮੁੰਦਰ ਪ੍ਰਤਾਪ’ ਮੰਗਲਵਾਰ ਨੂੰ ਗੋਆ ਵਿਚ ਕਮਿਸ਼ਨ ਕੀਤਾ ਗਿਆ। ਇਹ ਜਹਾਜ਼ ਦੇਸ਼ ਦਾ ਪਹਿਲਾ ਸਵਦੇਸ਼ੀ ਜਹਾਜ਼ ਹੈ, ਜੋ ਗੋਆ ਸ਼ਿਪਯਾਰਡ ਲਿਮਟਿਡ ਦੁਆਰਾ ਨੰਬਰ 02 ਪ੍ਰਦੂਸ਼ਣ ਕੰਟਰੋਲ ਵਾਹਨ (ਪੀ. ਸੀ. ਵੀ.) ਪ੍ਰਾਜੈਕਟ ਦੇ ਤਹਿਤ ਡਿਜ਼ਾਈਨ ਕੀਤਾ ਅਤੇ ਬਣਾਇਆ ਗਿਆ ਹੈ।
ਇਸ ਜਹਾਜ਼ ਨੂੰ ਅਰਬ ਸਾਗਰ ਵਿਚ ਉਤਾਰਨ ਦੌਰਾਨ ਆਈ. ਸੀ. ਜੀ. ਦੇ ਸੀਨੀਅਰ ਅਧਿਕਾਰੀ ਅਤੇ ਗੋਆ ਸ਼ਿਪਯਾਰਡ ਲਿਮਟਿਡ ਦੇ ਅਧਿਕਾਰੀ ਮੌਜੂਦ ਸਨ। ਇਹ ਜਹਾਜ਼ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੈ, ਜਿਸ ਵਿਚ ਇਕ 30 ਐੱਮ. ਐੱਮ. ਸੀ. ਆਰ. ਐੱਨ.-91 ਬੰਦੂਕ, ਇਕ ਏਕੀਕ੍ਰਿਤ ਫਾਇਰ ਕੰਟਰੋਲ ਪ੍ਰਣਾਲੀ, ਦੋ 12.7 ਐੱਮ. ਐੱਮ. ਸਥਿਰ ਰਿਮੋਟ-ਕੰਟਰੋਲਡ ਬੰਦੂਕਾਂ, ਇਕ ਸਵਦੇਸ਼ੀ ਤੌਰ ’ਤੇ ਵਿਕਸਤ ਏਕੀਕ੍ਰਿਤ ਬ੍ਰਿਜ ਪ੍ਰਣਾਲੀ, ਇਕ ਏਕੀਕ੍ਰਿਤ ਪਲੇਟਫਾਰਮ ਪ੍ਰਬੰਧਨ ਪ੍ਰਣਾਲੀ, ਇਕ ਸਵੈਚਾਲਿਤ ਪਾਵਰ ਪ੍ਰਬੰਧਨ ਪ੍ਰਣਾਲੀ, ਇਕ ਸ਼ਾਫਟ ਜਨਰੇਟਰ, ਇਕ ਸਮੁੰਦਰੀ ਕਿਸ਼ਤੀ ਡੇਵਿਟ, ਡੇਵਿਟਸ ਵਾਲੀ ਇਕ ਪੀ. ਆਰ. ਕਿਸ਼ਤੀ ਅਤੇ ਇਕ ਉੱਚ-ਸਮਰੱਥਾ ਵਾਲੀ ਬਾਹਰੀ ਅੱਗ ਬੁਝਾਊ ਪ੍ਰਣਾਲੀ ਸ਼ਾਮਲ ਹੈ।
ਭਾਰਤ ਦੀ ਸੁਰੱਖਿਆ ਹੋਈ ਹੋਰ ਮਜ਼ਬੂਤ, DRDO ਨੇ ਆਕਾਸ਼-NG ਮਿਜ਼ਾਈਲ ਦਾ ਕੀਤਾ ਸਫਲ ਯੂਜ਼ਰ ਟਰਾਇਲ
NEXT STORY