ਕੋਲਕਾਤਾ- ਕੋਲਕਾਤਾ ਹਵਾਈ ਅੱਡੇ ਤੋਂ ਸ਼ੁੱਕਰਵਾਰ ਰਾਤ ਬੇਂਗਲੁਰੂ ਲਈ ਰਵਾਨਾ ਹੋਣ ਦੇ ਕੁਝ ਹੀ ਮਿੰਟਾਂ ਬਾਅਦ ਇੰਜਣ 'ਚ ਤਕਨੀਕੀ ਖਰਾਬੀ ਆਉਣ ਦਾ ਚਲਦੇ ਇੰਡੀਗੇ ਦੀ ਇਕ ਉਡਾਣ ਨੂੰ ਐਮਰਜੈਂਸੀ ਦੀ ਹਾਲਤ 'ਚਇਥੇ ਉਤਾਰਨਾ ਪਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਗੋ ਦੀ ਉਡਾਣ 6ਈ0573 ਕੋਲਕਾਤਾ ਦੇ ਨੇਤਾਜੀ ਸ਼ੁਭਾਸ਼ਚੰਦਰ ਬੋਸ ਅੰਤਰਾਸ਼ਟਰੀ (ਐੱਨ.ਐੱਸ.ਸੀ.ਬੀ.ਆਈ.) ਹਵਾਈ ਅੱਡੇ ਤੋਂ ਰਾਤ 10 ਵਜ ਕੇ 36 ਮਿੰਟ 'ਤੇ ਬੇਂਗਲੁਰੂ ਲਈ ਰਵਾਨਾ ਹੋਈ ਸੀ ਪਰ ਖੱਬੇ ਇੰਜਣ 'ਚ ਤਕਨੀਕੀ ਖਰਾਬੀ ਆਉਣ ਕਾਰਨ ਰਾਤ 10 ਵਜ ਕੇ 53 ਮਿੰਟ 'ਤੇ ਉਸਨੂੰ ਐਮਰਜੈਂਸੀ ਦੀ ਹਾਲਤ 'ਚ ਪਰਤਨਾ ਪਿਆ।
ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਦੌਰਾਨ ਅੱਗ ਲੱਗਣ ਜਾਂ ਚੰਗਿਆੜੀ ਨਿਕਲਣ ਦੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਰਾਤ 10.39 ਵਜੇ ਐਲਾਨੀ ਐਮਰਜੈਂਸੀ 11.08 ਵਜੇ ਵਾਪਸ ਲੈ ਲਈ ਗਈ। ਬੁਲਾਰੇ ਨੇ ਦੱਸਿਆ ਕਿ ਐੱਨ.ਐੱਸ.ਸੀ.ਬੀ.ਆਈ. ਹਵਾਈ ਅੱਡੇ ਦੇ ਦੋਵੇਂ ਰਨਵੇਅ ਏਅਰ ਟਰੈਫਿਕ ਕੰਟਰੋਲ (ਏ.ਟੀ.ਸੀ.) ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਜਹਾਜ਼ਾਂ ਦੀ ਸੁਰੱਖਿਅਤ ਲੈਂਡਿੰਗ ਲਈ ਉਪਲੱਬਧ ਕਰਾਇਆ ਜਾ ਸਕੇ। ਉਨ੍ਹਾਂ ਕਿਹਾ, "ਪਤਾ ਲੱਗਾ ਹੈ ਕਿ ਉਡਾਣ ਭਰਨ ਤੋਂ ਬਾਅਦ ਜਹਾਜ਼ ਦਾ ਖੱਬਾ ਇੰਜਣ ਖਰਾਬ ਹੋ ਗਿਆ, ਜਿਸ ਕਾਰਨ ਉਸ ਨੂੰ ਵਾਪਸ ਕੋਲਕਾਤਾ ਪਰਤਣਾ ਪਿਆ।"
PM ਮੋਦੀ ਨਾਲ ਕਦੇ ਨਹੀਂ ਹੋਈ ਨਿੱਜੀ ਮੁਲਾਕਾਤ, ਕੰਗਨਾ ਰਣੌਤ ਦਾ ਵੱਡਾ ਖੁਲਾਸਾ
NEXT STORY