ਹਰਿਦੁਆਰ— ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ 100ਵੀਂ ਜਯੰਤੀ 'ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰੀਤਮ ਸਿੰਘ ਹਰਿਦੁਆਰ ਪੁੱਜੇ, ਜਿੱਥੇ ਕਾਂਗਰਸ ਵਰਕਰਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਪ੍ਰੀਤਮ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਕਾਸ 'ਚ ਇੰਦਰਾ ਗਾਂਧੀ ਦਾ ਜੋ ਯੋਗਦਾਨ ਰਿਹਾ ਹੈ, ਉਸ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਕਾਂਗਰਸ ਦੇ ਸਾਰੇ ਵਰਕਰ ਇੰਦਰਾ ਗਾਂਧੀ ਜੀ ਦੇ ਰਸਤੇ 'ਤੇ ਚੱਲ ਕੇ ਪਾਰਟੀ ਨੂੰ ਉਸ ਦਾ ਮੁਕਾਮ ਹਾਸਲ ਕਰਵਾਉਣਗੇ। ਇਸ ਦੇ ਨਾਲ-ਨਾਲ ਪ੍ਰਦੇਸ਼ ਪ੍ਰਧਾਨ ਨੇ ਭਾਜਪਾ 'ਤੇ ਕਾਨੂੰਨ ਵਿਵਸਥਾ ਖਰਾਬ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਦੁਆਰ 'ਚ ਭਾਜਪਾ ਦੇ ਵਰਕਰ ਆਪਸ 'ਚ ਲੜਾਈ ਕਰਦੇ ਹਨ, ਜਿਸ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ।
ਰਾਸ਼ਟਰਪਤੀ ਕੋਵਿੰਦ ਅਤੇ ਰਾਹੁਲ ਨੇ ਦਿੱਤੀ ਮਾਨੁਸ਼ੀ ਨੂੰ ਵਧਾਈ
NEXT STORY