ਨੈਸ਼ਨਲ ਡੈਸਕ - ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ 'ਅਣਪਛਾਤੇ ਬਦਮਾਸ਼ਾਂ' ਨੇ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਕਾਲੀ ਸਿਆਹੀ ਸੁੱਟ ਦਿੱਤੀ ਹੈ। ਓਵੈਸੀ ਨੇ ਆਪਣੇ ਟਵੀਟ 'ਚ ਕਿਹਾ ਕਿ ਅੱਜ ਕੁਝ 'ਅਣਪਛਾਤੇ ਬਦਮਾਸ਼ਾਂ' ਨੇ ਮੇਰੇ ਘਰ ਕਾਲੀ ਸਿਆਹੀ ਸੁੱਟ ਦਿੱਤੀ। ਹੁਣ ਮੈਂ ਗਿਣਤੀ ਭੁੱਲ ਚੁੱਕਾ ਹਾਂ ਕਿ ਦਿੱਲੀ ਵਿੱਚ ਮੇਰੇ ਘਰ ਨੂੰ ਕਿੰਨੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਜਦੋਂ ਮੈਂ ਦਿੱਲੀ ਪੁਲਸ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਇਹ ਸਭ ਉਨ੍ਹਾਂ ਦੇ ਨੱਕ ਹੇਠ ਕਿਵੇਂ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੀ ਬੇਵਸੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ- ਸੈਲਫੀ ਦੇ ਚੱਕਰ 'ਚ ਡੂੰਘੀ ਖੱਡ 'ਚ ਡਿੱਗੀ ਮਹਿਲਾ ਫਾਰਮਾਸਿਸਟ, ਹੋਈ ਦਰਦਨਾਕ ਮੌਤ
ਟਵੀਟ 'ਚ ਓਵੈਸੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਕਿਹਾ ਕਿ ਇਹ ਸਭ ਤੁਹਾਡੀ ਨਿਗਰਾਨੀ 'ਚ ਹੋ ਰਿਹਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਵੀ ਟੈਗ ਕੀਤਾ ਅਤੇ ਕਿਹਾ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਸੰਸਦ ਮੈਂਬਰਾਂ ਦੀ ਸੁਰੱਖਿਆ ਦੀ ਗਰੰਟੀ ਹੋਵੇਗੀ ਜਾਂ ਨਹੀਂ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਜੰਮੂ 'ਚ ਸ਼ਰਧਾਲੂਆਂ ਦੀ ਮੌਕੇ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
ਸੰਸਦ ਮੈਂਬਰ ਨੇ ਕਿਹਾ ਕਿ ਮੈਂ ਉਨ੍ਹਾਂ ਛੋਟੇ ਗੁੰਡਿਆਂ ਤੋਂ ਨਹੀਂ ਡਰਦਾ ਜੋ ਮੇਰੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਸਾਵਰਕਰ ਕਿਸਮ ਦੀ ਕਾਇਰਤਾ ਨੂੰ ਬੰਦ ਕਰੋ ਅਤੇ ਮੇਰਾ ਸਾਹਮਣਾ ਕਰਨ ਲਈ ਹਿੰਮਤ ਜੁਟਾਓ। ਸਿਆਹੀ ਸੁੱਟ ਕੇ ਜਾਂ ਪਥਰਾਅ ਕਰਕੇ ਭੱਜੋ ਨਾ।
ਜ਼ਿਕਰਯੋਗ ਹੈ ਕਿ ਸੰਸਦ 'ਚ ਸਹੁੰ ਚੁੱਕਣ ਸਮੇਂ ਓਵੈਸੀ ਦੇ 'ਜੈ ਫਲਸਤੀਨ' ਕਹਿਣ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਸੰਸਦ ਦੇ ਅੰਦਰ ਅਤੇ ਬਾਹਰ ਇਸ ਦੀ ਨਿੰਦਾ ਹੋਈ। ਉਦੋਂ ਤੋਂ ਓਵੈਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀ ਰਾਮ ਮੰਦਰ ਦੀ ਛੱਤ ਤੋਂ ਪਾਣੀ ਟਪਕਣ 'ਤੇ ਚੰਪਤ ਰਾਏ ਨੇ ਤੋੜੀ ਚੁੱਪੀ, ਰੱਖੇ ਇਹ ਤੱਥ
NEXT STORY