ਅਹਿਮਦਾਬਾਦ (ਵੈਬ ਡੈਸਕ)-ਅਹਿਮਦਾਬਾਦ ‘ਚ ਮਨਾਏ ਜਾ ਰਹੇ ਅੰਤਰਰਾਸ਼ਟਰੀ ਪਤੰਗ ਉਤਸਵ ਦੌਰਾਨ ਭਾਰਤ ਸਣੇ ਦੁਨਿਆ ਭਰ ਤੋਂ ਆਏ ਪਤੰਗਬਾਜ਼ਾ ਨੇ ਪਤੰਗ ਉਡਾਏ। ਇਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਪਤੰਗ ਨੂੰ ਤੁਣਕੇ ਮਾਰਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਇਸ ਉਤਸਵ ‘ਚ 46 ਦੇ ਕਰੀਬ ਦੇਸ਼ਾਂ ਤੋਂ ਲਗਭਗ 800 ਪਤੰਗਬਾਜ਼ ਹਿੱਸਾ ਲੈ ਰਹੇ ਹਨ। ਸਵੇਰੇ ਸ਼ੁਰੂ ਹੋਏ ਪਤੰਗ ਉਤਸਵ ਦੀ ਸਮਾਪਤੀ 14 ਜਨਵਰੀ ਨੂੰ ਹੋਵੇਗੀ। ਅਹਿਮਦਾਬਾਦ ਦੇ ਸਾਬਰਮਤੀ ਰਿਵਰ ਫਰੰਟ ‘ਤੇ ਸ਼ੁਰੂ ਹੋਏ ਇਸ ਸਮਾਗਮ ਵਾਲੀ ਥਾਂ ਤੋਂ ਸਾਰਾ ਆਸਮਾਨ ਵੱਡੇ-ਵੱਡੇ ਤੇ ਰੰਗ ਬਿਰੰਗੇ ਪਤੰਗਾਂ ਨਾਲ ਭਰੀਆ ਨਜ਼ਰ ਆ ਰਿਹਾ ਹੈ।
46 ਦੇਸ਼ 800 ਪਤੰਗਬਾਜ
ਇਹ ਉਸਸਵ ਇਨ੍ਹਾਂ ਵਿਸ਼ਾਲ ਹੁੰਦਾ ਹੈ ਕਿ ਇਸ ਵਿਟ ਭਾਰਤ ਸਣੇ 46 ਦੇਸ਼ ਹਿੱਸਾ ਲੈਂਦੇ ਹਨ। ਇਥੇ ਭਾਰਤ ਤੋਂ ਇਲਾਵਾ 45 ਦੇਸ਼ਾਂ ‘ਚੋਂ 151 ਪਤੰਗਬਾਜ ਆਏ ਹਨ।
ਭਾਰਤ ‘ਚ ਗੁਜਰਾਤ ਤੋਂ ਇਲਾਵਾ 13 ਸੂਬਿਆਂ ਤੋਂ 105 ਪਤੰਗਬਾਜ ਪਹੁੰਚੇ ਹਨ। ਇਕਲੇ ਗੁਜਰਾਤ ਦੇ 19 ਸ਼ਹਿਰਾਂ ਵਿਚੋਂ ਹੀ 545 ਪਤੰਗਬਾਜ ਹਵਾ ‘ਚ ਪੇਚੇ ਲੜਾਉਣ ਲਈ ਇਥੇ ਆਏ ਹਨ। ਇਸ ਤੋਂ ਇਲਾਵਾ 11 ਹੋਰ ਥਾਵਾਂ ‘ਤੇ ਵੀ ਪਤੰਗ ਮਾਹਾਉਤਸਵ ਦਾ ਆਯੋਜਨ ਕੀਤਾ ਜਾਵੇਗਾ।
8 ਜਨਵਰੀ ਨੂੰ ਨਰਮਦਾ ਜਿਲੇ ‘ਚ ਬਣੀ “ਸਟੈਚੂ ਆਫ ਯੂਨਿਟੀ” ਦੇ ਨੇੜੇ ਪਤੰਗ ਮਾਹਾਉਤਸਵ ਦਾ ਆਯੋਜਨ ਕੀਤਾ ਜਾਵੇਗਾ।
ਇਸ ਮਾਹਾਉਤਸਵ ਦੌਰਾਨ ਅਸਮਾਨ ਵਿਚ ਬੇਹੱਦ ਸੁੰਦਰ ਦ੍ਰਿਸ਼ ਦੇਖਣਯੋਗ ਹੁੰਦੇ ਹਨ। ਵੱਖ-ਵੱਖ ਆਕਾਰ ਅਤੇ ਸੰਦੇਸ਼ਾਂ ਵਾਲੇ ਵੱਡੇ-ਵੱਡੇ ਪਤੰਗ ਅਸਮਾਨ ਵਿਚ ਉਡਾਰੀਆਂ ਲਗਾਉਂਦੇ ਦਿਖਾਈ ਦਿੰਦੇ ਹਨ। 
ਇਸ ਅੰਤਰਰਾਸ਼ਟਰੀ ਪਤੰਗ ਮਹਾਉਤਸਵ ਦਾ ਆਯੋਜਨ ਗੁਜਰਾਤ ਟੂਰਿਜ਼ਮ ਵਿਭਾਗ ਵਲੋਂ ਕੀਤਾ ਜਾਂਦਾ ਹੈ। ਇਹ ਮਹਾਉਤਸਵ ਮਾਘੀ ਤਕ ਜਾਰੀ ਰਹਿੰਦਾ ਹੈ। 
ਬਰਫ ਨਾਲ ਢਕਿਆ ਮਾਤਾ ਵੈਸ਼ਨੋ ਦੇਵੀ ਦਾ ਭਵਨ, ਸ਼ਰਧਾਲੂ ਮਾਣ ਰਹੇ ਨੇ ਆਨੰਦ
NEXT STORY