ਜੀਂਦ- ਬਾਲੀਵੁੱਡ ਦੇ ਖਾਨ ਆਮਿਰ ਖਾਨ ਆਪਣੀ ਨਵੀਂ ਫਿਲਮ 'ਦੰਗਲ' ਲੈ ਕੇ ਜਲਦ ਹੀ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸ ਫਿਲਮ ਨੂੰ ਲੈ ਕੇ ਆਮਿਰ ਕਾਫੀ ਉਤਸ਼ਾਹਤ ਹਨ। ਇਸ ਫਿਲਮ 'ਚ ਆਮਿਰ ਪਹਿਲਵਾਨ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਫਿਲਮ ਲਈ ਬਕਾਇਦਾ ਆਪਣਾ ਵਜ਼ਨ ਵੀ ਵਧਾਇਆ ਹੈ। ਹਰਿਆਣਾ ਦੀਆਂ ਰਹਿਣ ਵਾਲੀਆਂ ਦੋ ਪਹਿਲਵਾਨ ਭੈਣਾਂ ਗੀਤਾ ਅਤੇ ਬਬੀਤਾ 'ਤੇ ਬਣਨ ਜਾ ਰਹੀ ਫਿਲਮ ਦੰਗਲ ਲਈ ਜੀਂਦ ਜ਼ਿਲੇ ਦੇ ਮਿਰਚਪੁਰ ਪਿੰਡ ਦੇ ਦੋ ਜੂਨੀਅਰ ਪਹਿਲਵਾਨਾਂ ਨੂੰ ਚੁਣਿਆ ਹੈ। ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਕੁਸ਼ਤੀ ਅਕੈਡਮੀ 'ਚ ਟ੍ਰੇਨਿੰਗ ਲੈ ਰਹੇ ਕਿਸਾਨ ਪਰਿਵਾਰ ਦੇ ਰਜਤ ਅਤੇ ਰਵੀ ਨਾਂ ਦੇ ਲੜਕੇ ਕੌਮਾਂਤਰੀ ਖਿਡਾਰੀ ਗੀਤਾ ਤੇ ਬਬੀਤਾ ਦੇ ਬਚਪਨ ਦਾ ਕਿਰਦਾਰ ਨਿਭਾਉਣਗੇ।
ਕਾਫੀ ਸੋਚ ਸਮਝ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਫਿਲਮ 'ਚ ਐਕਟਿੰਗ ਲਈ ਚੁਣਿਆ ਹੈ, ਉੱਥੇ ਹੀ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਆਮਿਰ ਖਾਨ ਨਾਲ ਕਦੇ ਕੰਮ ਕਰਨਗੇ। ਇਨ੍ਹਾਂ ਦੋ ਬੱਚਿਆਂ ਨੇ ਜ਼ਿਲਾ ਪੱਧਰੀ ਖੇਡਾਂ 'ਚ ਗੋਲਡ ਮੈਡਲ ਹਾਸਲ ਕੀਤਾ ਹੈ। ਸਕੂਲ ਦੇ ਐਮ. ਡੀ. ਦਲਸ਼ੇਰ ਨੇ ਦੱਸਿਆ ਕਿ ਦੰਗਲ ਫਿਲਮ ਲਈ ਆਮਿਰ ਅਜਿਹੇ ਬੱਚੇ ਚਾਹੁੰਦੇ ਸਨ ਜੋ ਕਿ ਪੂਰੀ ਤਰ੍ਹਾਂ ਨਾਲ ਬਬੀਤਾ ਤੇ ਗੀਤਾ ਦੇ ਰੋਲ ਲਈ ਫਿਟ ਬੈਠਦੇ ਹੋਣ। ਇਸ ਲਈ ਬਕਾਇਦਾ ਫਿਲਮ ਦੀ ਟੀਮ ਹਰਿਆਣਾ ਤੋਂ ਲੈ ਕੇ ਪੰਜਾਬ ਤਕ ਦੀਆਂ ਕਈ ਅਕੈਡਮੀਆਂ ਅਤੇ ਸਕੂਲਾਂ ਵਿਚ ਘੁੰਮੇ। ਇਸ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰਜਤ ਤੇ ਰਵੀ ਦੀ ਫੋਟੋ ਇੰਟਰਨੈੱਟ 'ਤੇ ਪਾਈ।
ਫੋਟੋ ਨੂੰ ਦੇਖ ਕੇ ਫਿਲਮ ਦੇ ਡਾਇਰੈਕਟਰ ਦਾ ਫੋਨ ਆਇਆ ਤੇ ਉਨ੍ਹਾਂ ਨੇ ਬੱਚਿਆਂ ਲੈ ਕੇ ਮੁੰਬਈ ਆਉਣ ਨੂੰ ਕਿਹਾ। ਬੱਚਿਆਂ ਨੂੰ ਦੇਖ ਕੇ ਉਨ੍ਹਾਂ ਨੇ ਸਿਲੈਕਟ ਕਰ ਲਿਆ। ਦੋਹਾਂ ਬੱਚਿਆਂ ਦਾ ਚਿਹਰਾ ਤੇ ਕੱਦ ਗੀਤਾ ਤੇ ਬਬੀਤਾ ਵਾਂਗ ਮਿਲਦਾ-ਜੁਲਦਾ ਹੈ। ਦੋਵੇਂ ਬੱਚੇ ਪਿਛਲੇ 3 ਸਾਲ ਤੋਂ ਪਹਿਲਵਾਨੀ ਕਰ ਰਹੇ ਹਨ। ਦੋਹਾਂ ਬੱਚਿਆਂ ਦੇ ਮੁੰਬਈ ਅਤੇ ਹੋਰ ਥਾਵਾਂ 'ਤੇ ਆਉਣ-ਜਾਣ ਦਾ ਖਰਚ ਫਿਲਮ ਦੇ ਡਾਇਰੈਕਟਰ ਕਰ ਰਹੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਦਰੱਖਤ ਨਾਲ ਲਟਕੀ ਮਿਲੀ 6 ਸਾਲਾ ਬੱਚੇ ਦੀ ਲਾਸ਼
NEXT STORY