ਨਵੀਂ ਦਿੱਲੀ— ਆਈ.ਐੱਸ. ਅਧਿਕਾਰੀ ਕੁੰਦਨ ਕੁਮਾਰ ਨੂੰ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨਵਾਂ ਪ੍ਰਾਇਵੇਟ ਸਕੱਤਰ ਨਿਯੁਕਤ ਕੀਤਾ ਗਿਆ। ਅਮਲਾ ਮੰਤਰਾਲਾ ਦੇ ਆਦੇਸ਼ ਮੁਤਾਬਕ 2004 ਬੈਚ ਦੇ ਬਿਹਾਰ ਕੈਡਰ ਦੇ ਅਧਿਕਾਰੀ ਕੁਮਾਰ ਦਾ ਕਾਰਜਕਾਲ ਤਿੰਨ ਫਰਵਰੀ 2020 ਤਕ ਹੋਵੇਗਾ। ਨਵਨੀਤ ਮੋਹਨ ਕੋਠਰੀ ਨੂੰ ਖੇਤੀਬਾੜੀ ਅਤੇ ਕਿਸਾਨ ਕਲਿਆਣ, ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੋਠਕੀ 2001 ਬੈਟ ਦੇ ਮੱਧ ਪ੍ਰਦੇਸ਼ ਕੈਡਰ ਦੇ ਆਈ.ਐਸ. ਅਧਿਕਾਰੀ ਹਨ। ਆਈ.ਐਸ. ਅਧਿਕਾਰੀ ਸਚਿਨ ਸ਼ਿੰਦੇ ਨੂੰ ਯੂਵਾ ਮਾਮਲਿਆਂ ਤੇ ਖੇਡ ਮੰਤਰੀ ਕਿਰੇਨ ਰਿਜਿਜੂ ਦਾ ਨਿਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਿਜਿਜੂ ਘੱਟ ਗਿਣਤੀ ਮਾਮਲਿਆਂ ਦੇ ਸੂਬਾ ਮੰਤਰੀ ਵੀ ਹਨ। ਆਈ.ਆਰ.ਐੱਸ. ਅਫਸਰ ਰਾਜ ਕੁਮਾਰ ਦਿਗਵਿਜੇ ਨੂੰ ਪਸ਼ੁਪਾਲਣ, ਡੇਅਰੀ ਤੇ ਮੱਛੀ ਪਾਲਣ ਮੰਤਰੀ ਗਿਰੀਰਾਜ ਸਿੰਘ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਕੌਣ ਹੋਵੇਗਾ ਭਾਜਪਾ ਦਾ ਅਗਲਾ ਪ੍ਰਧਾਨ? ਭੁਪਿੰਦਰ ਯਾਦਵ ਨੇ ਦਿੱਤੀ ਜਾਣਕਾਰੀ
NEXT STORY