ਕਲਕੱਤਾ : ਕਲਕੱਤਾ ਦੇ ਮੋਮਿਨਪੁਰ ਇਲਾਕੇ ਵਿਚ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦ ਈਦ ਮਿਲਾਦੁਨੱਬੀ ਮਨਾਉਣ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਹਿੰਦੂਆਂ ਦੇ ਘਰਾਂ ਤੇ ਦੁਕਾਨਾਂ 'ਤੇ ਜ਼ਬਰਦਸਤੀ ਇਸਲਾਮੀ ਝੰਡੇ ਲਗਾ ਦਿੱਤੇ ਗਏ ਅਤੇ ਇਨ੍ਹਾਂ ਨੂੰ ਹਟਾਉਣ ਵਾਲੇ ਘਰਾਂ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਹਿੰਦੂਆਂ ਦੇ ਘਰਾਂ, ਦੁਕਾਨਾਂ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਹਾਲਾਂਕਿ ਪੁਲਸ ਵੱਲੋਂ ਸਥਿਤੀ 'ਤੇ ਕਾਬੂ ਪਾਉਣ ਲਈ 38 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਲਾਕੇ ਵਿਚ ਧਾਰਾ 144 ਲਗਾ ਕੇ ਉਸ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਕਲਕੱਤਾ ਪੁਲਸ ਦੇ ਜੁਆਇੰਟ ਸੀ.ਪੀ. (ਕ੍ਰਾਈਮ) ਮੁਲਰੀਧਰ ਸ਼ਰਮਾ ਨੇ ਦੱਸਿਆ ਕਿ ਇਲਾਕੇ 'ਚੋਂ ਵੱਡੀ ਗਿਣਤੀ 'ਚ ਦੇਸੀ ਬੰਬ ਅਤੇ ਪੈਟਰੋਲ ਬੰਬ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਹਾਲਾਤ ਪੁਲਸ ਦੇ ਕਾਬੂ 'ਚ ਹਨ। ਟਕਰਾਅ ਨੂੰ ਟਾਲਣ ਲਈ ਇਲਾਕੇ 'ਚ ਪੁਲਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਮਾਮਲੇ 'ਤੇ ਭਖ਼ੀ ਸਿਆਸਤ
ਉੱਧਰ ਉਕਤ ਮਾਮਲੇ 'ਚ ਸਿਆਸਤ ਦਾ ਦੌਰ ਵੀ ਭਖ਼ ਗਿਆ ਹੈ। ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪੁੱਜੇ ਭਾਜਪਾ ਦਾ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਵਿਰੁੱਧ ਭਾਜਪਾ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪੁਲਸ ਵੱਲੋਂ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉੱਧਰ ਵਿਰੋਧੀ ਦਲ ਦੇ ਨੇਤਾ ਸੁਵੇਂਦਰੂ ਅਧਿਕਾਰੀ ਭਾਜਪਾ ਵਿਧਾਇਕਾਂ ਦੇ ਨਾਲ ਕਾਰਜਕਾਰੀ ਰਾਜਪਾਲ ਲਾ ਗਣੇਸ਼ਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਘਟਨਾ ਦੇ ਪਿੱਛੇ ਅੱਤਵਾਦੀ ਮਾਨਸੀਕਤਾ ਵਾਲੇ ਲੋਕਾਂ ਦਾ ਹੱਥ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਲਛਮੀ ਪੂਜਾ ਵਾਲੇ ਦਿਨ ਹਿੰਦੂ ਭਾਈਚਾਰੇ ਦੇ ਘਰਾਂ ਵਿਚ ਯੋਜਨਾਬੱਧ ਢੰਗ ਨਾਲ ਇਹ ਹਮਲੇ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਵਿਧਾਨਸਭਾ ਤੋਂ ਰਾਜਭਵਨ ਤਕ ਰੈਲੀ ਵੀ ਕੱਢੀ ਗਈ। ਉੱਥੇ ਹੀ ਤ੍ਰਿਣਮੂਲ ਆਗੂ ਸੌਗਤ ਰਾਏ ਨੇ ਭਾਜਪਾ ਦਾ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਗਾਏ ਹਨ।
ਇਲਾਕੇ 'ਚ ਕੇਂਦਰੀ ਫੋਰਸ ਦੀ ਤਾਇਨਾਤੀ ਦੀ ਮੰਗ
ਵਿਰੋਧੀ ਦਲ ਦੇ ਨੇਤਾ ਸੁਵੇਂਦਰੂ ਅਧਿਕਾਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੰਗਾਲ ਦੇ ਕਾਰਜਕਾਰੀ ਰਾਜਪਾਲ ਲਾ ਗਣੇਸ਼ਨ ਨੂੰ ਪੱਤਰ ਲਿਖ ਕੇ ਇਲਾਕੇ ਵਿਚ ਕੇਂਦਰੀ ਫੋਰਸ ਦੀ ਤਾਇਨਾਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਹਿੰਸਾ ਨੂੰ ਰੋਕਣ ਵਿਚ ਫਾਢੀ ਸਾਬਤ ਹੋਈ ਹੈ। ਇਸ ਲਈ ਕਾਨੂੰਨ ਪ੍ਰਬੰਧਾਂ ਨੂੰ ਸਹੀ ਕਰਨ ਲਈ ਇਲਾਕੇ ਵਿਚ ਫ਼ੌਰੀ ਤੌਰ 'ਤੇ ਕੇਂਦਰੀ ਫੋਰਸ ਦੀ ਤਾਇਨਾਤੀ ਕੀਤੀ ਜਾਣੀ ਚਾਹੀਦੀ ਹੈ।
ਹਿਮਾਚਲ ਪ੍ਰਦੇਸ਼ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ, ਵਧੀ ਠੰਡ
NEXT STORY