ਬੈਂਗਲੁਰੂ- ਇਸਰੋ ਨੇ 30 ਦਸੰਬਰ ਨੂੰ ਸ਼੍ਰੀਹਰਿਕੋਟਾ ਤੋਂ ਪੁਲਾੜ ਡੌਕਿੰਗ ਤਜਰਬਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਨਾਲ ਭੇਜੇ ਗਏ ਲੋਬੀਏ ਦੇ ਬੀਜਾਂ ’ਚੋਂ ਪੱਤੀਆਂ ਉੱਗ ਆਈਆਂ ਹਨ। ਇਸਰੋ ਨੇ ਸੋਮਵਾਰ ਨੂੰ ਇਸ ਸਬੰਧੀ ਤਸਵੀਰ ਜਾਰੀ ਕੀਤੀ। 2 ਦਿਨ ਪਹਿਲਾਂ ਇਸ ਦੇ ਉਗਣ ਦੀ ਫੋਟੋ ਵੀ ਸਾਹਮਣੇ ਆਈ ਸੀ। ਬੀਜਾਂ ’ਚ ਪੱਤੀਆਂ ਦੇ ਆਉਣ ਨਾਲ ਇਸਰੋ ਨੇ ਕੰਪੈਕਟ ਰਿਸਰਚ ਮੋਡੀਊਲ ਫਾਰ ਆਰਬਿਟਲ ਪਲਾਂਟ ਸਟੱਡੀਜ਼ ਲਈ ਪੁਲਾੜ ’ਚ ਪੌਦੇ ਉਗਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਕਿਹਾ ਕਿ 7 ਜਨਵਰੀ ਨੂੰ ਹੋਣ ਵਾਲੇ ‘ਸਪੈਡੇਕਸ’ ਸੈਟੇਲਾਈਟਾਂ ਦੇ ‘ਡੌਕਿੰਗ’ ਤਜਰਬੇ ਨੂੰ ਹੁਣ 9 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਇਸਰੋ ਨੇ 30 ਦਸੰਬਰ ਨੂੰ ਅਭਿਲਾਸ਼ੀ ਸਪੇਸ ਡੌਕਿੰਗ ਤਜਰਬਾ ‘ਸਪੈਡੇਕਸ’ ਮਿਸ਼ਨ ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਪੀ. ਐੱਸ. ਐੱਲ. ਵੀ. ਸੀ-60 ਰਾਕੇਟ ਨੇ 2 ਛੋਟੇ ਸੈਟੇਲਾਈਟਾਂ ਐੱਸ. ਡੀ. ਐਕਸ-01 (ਚੇਜਰ) ਅਤੇ ਐੱਸ. ਡੀ. ਐਕਸ -02 (ਟਾਰਗੈੱਟ) ਤੇ 24 ਪੇਲੋਡਾਂ ਨੂੰ ਲੈ ਕੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਉਡਾਣ ਭਰੀ ਸੀ । ਟੇਕਆਫ ਤੋਂ ਲਗਭਗ 15 ਮਿੰਟ ਬਾਅਦ ਦੋ ਛੋਟੀਆਂ ਪੁਲਾੜ ਗੱਡੀਆਂ ਨੂੰ 220 ਕਿਲੋਗ੍ਰਾਮ ਦੇ ਭਾਰ ਨਾਲ 475 ਕਿਲੋਮੀਟਰ ਦੇ ਗੋਲ ਚੱਕਰ ’ਚ ਸਖਾਪਤ ਕੀਤਾ ਗਿਆ ਸੀ। ਇਸਰੋ ਅਨੁਸਾਰ ‘ਸਪੈਡੇਕਸ’ ਮਿਸ਼ਨ ਇਕ ਕਿਫਾਇਤੀ ਮਿਸ਼ਨ ਹੈ ਜੋ 2 ਛੋਟੀਆਂ ਪੁਲਾੜ ਗੱਡੀਆਂ ਦੀ ਵਰਤੋਂ ਕਰ ਕੇ ਲਾਂਚ ਕੀਤਾ ਗਿਆ ਹੈ। ਇਹ ਤਕਨਾਲੋਜੀ ਭਾਰਤ ਦੇ ਪੁਲਾੜ ਪ੍ਰਾਜੈਕਟਾਂ ਜਿਵੇਂ ਭਾਰਤ ਦੀ ਚੰਦਰਮਾ ਦੀ ਯਾਤਰਾ, ਚੰਦਰਮਾ ਤੋਂ ਨਮੂਨੇ ਵਾਪਸ ਲਿਆਉਣ, ਭਾਰਤੀ ਪੁਲਾੜ ਸਟੇਸ਼ਨ ਦੀ ਉਸਾਰੀ ਅਤੇ ਸੰਚਾਲਨ ਆਦਿ ਲਈ ਜ਼ਰੂਰੀ ਹੈ। ਸਪੇਸ ਡੌਕਿੰਗ ਤਕਨੀਕ ਦਾ ਅਰਥ ਪੁਲਾੜ ’ਚ ਦੋ ਪੁਲਾੜ ਗੱਡੀਆਂ ਨੂੰ ਜੋੜਨ ਦੀ ਤਕਨੀਕ ਹੈ। ਇਹ ਅਜਿਹੀ ਤਕਨੀਕ ਹੈ ਜਿਸ ਦੀ ਮਦਦ ਨਾਲ ਮਨੁੱਖ ਨੂੰ ਇਕ ਪੁਲਾੜ ਗੱਡੀ ਤੋਂ ਦੂਜੀ ਪੁਲਾੜ ਗੱਡੀ ’ਚ ਭੇਜਣਾ ਸੰਭਵ ਹੈ। ਇਸ ਲਈ ਸਪੇਸ ਸਟੇਸ਼ਨ ਦੇ ਸੰਚਾਲਨ ਲਈ ਸਪੇਸ ਡੌਕਿੰਗ ਬਹੁਤ ਅਹਿਮ ਹੈ। ਡੌਕਿੰਗ ’ਚ ਪੁਲਾੜ ਗੱਡੀ ਆਪਣੇ ਆਪ ਸਟੇਸ਼ਨ ਨਾਲ ਜੁੜ ਸਕਦੀ ਹੈ। ਪੁਲਾੜ ’ਚ ਦੋ ਵੱਖ-ਵੱਖ ਚੀਜ਼ਾਂ ਨੂੰ ਜੋੜਨ ਦੀ ਇਹ ਤਕਨੀਕ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਬਣਾਉਣ ਤੇ ਚੰਦਰਯਾਨ-4 ਪ੍ਰਾਜੈਕਟ ’ਚ ਮਦਦ ਕਰੇਗੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਦੋਂ ਹਵਾ 'ਚ ਬੰਦ ਹੋ ਗਿਆ Air India ਦੇ ਜਹਾਜ਼ ਦਾ ਇੰਜਣ ਤੇ ਫਿਰ...
NEXT STORY