ਲੱਦਾਖ- ਭਾਰਤੀ ਸੁਰੱਖਿਆ ਦਸਤਿਆਂ ਦਾ ਗਲਵਾਨ ਘਾਟੀ 'ਚ ਜਿਸ ਜਗ੍ਹਾ ਚੀਨੀ ਫ਼ੌਜ ਨਾਲ ਆਹਮਣਾ-ਸਾਹਮਣਾ ਹੋਇਆ ਸੀ, ਉਸ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਭਾਰਤ-ਤਿੱਬਤ ਸਰਹੱਦੀ ਪੁਲਸ (ITBP) ਨੇ ਵੱਡੇ ਪੈਮਾਨੇ 'ਤੇ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਗਾਰਡਨ ਨੂੰ 'ਗਲਵਾਨ ਦੇ ਬਲਵਾਨ' ਦਾ ਨਾਂ ਦਿੱਤਾ ਗਿਆ ਹੈ, ਇੱਥੇ 1000 ਤੋਂ ਵੱਧ ਪੌਦੇ ਲਾਏ ਗਏ ਹਨ। ਇਸ 'ਚ ਉੱਤਰੀ ਲੱਦਾਖ ਦਾ ਹਿੱਸਾ ਵੀ ਸ਼ਾਮਲ ਹੈ। ਜਲਦ ਹੀ -30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਖੇਤਰ 'ਚ ਸ਼ਹੀਦਾਂ ਦੇ ਸਨਮਾਨ 'ਚ ਇਕ ਗਾਰਡਨ ਹੋਵੇਗਾ।
ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ
ਆਈ.ਟੀ.ਬੀ.ਪੀ. ਅਨੁਸਾਰ, ਇਹ ਖੇਤਰ ਪੂਰੀ ਤਰ੍ਹਾਂ ਨਾਲ ਬੰਜਰ ਸੀ ਅਤੇ ਇੱਥੇ ਕੋਈ ਪੌਦਾ ਨਹੀਂ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੇ ਪ੍ਰਤੀਕੂਲ ਮੌਸਮ 'ਚ ਵੀ ਪੌਦੇ ਲਾਏ ਜਾ ਰਹੇ ਹਨ ਅਤੇ ਉਨ੍ਹਾਂ ਸੁਰੱਖਿਅਤ ਰੱਖਿਆ ਜਾ ਰਿਹਾ ਹੈ ਤਾਂ ਕਿ ਮਾਈਨਸ 30 ਡਿਗਰੀ ਸੈਲਸੀਅਸ 'ਚ ਵੀ ਉਹ ਉਗ ਸਕਣ। ਆਈ.ਟੀ.ਬੀ.ਪੀ. ਦੇ ਇਕ ਅਧਿਕਾਰੀ ਨੇ ਕਿਹਾ,''ਅਸੀਂ ਇਕ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਹੁਣ ਤੱਕ ਅਸੀਂ ਉਸ ਵਿਸ਼ੇਸ਼ ਖੇਤਰ 'ਚ 1000 ਪੌਦੇ ਲਾਏ ਹਨ। ਅਸੀਂ ਸਥਾਨਕ ਪੌਦਿਆਂ ਨੂੰ ਚੁਣਿਆ ਹੈ, ਜੋ ਇਸ ਤਰ੍ਹਾਂ ਦੇ ਪ੍ਰਤੀਕੂਲ ਮੌਸਮ ਦੀ ਸਥਿਤੀ 'ਚ ਵੀ ਆਸਾਨੀ ਨਾਲ ਜਿਊਂਦੇ ਰਹਿ ਸਕਦੇ ਹਨ।''
ਇਹ ਵੀ ਪੜ੍ਹੋ : DDC ਚੋਣਾਂ ਨਾਲ PM ਮੋਦੀ ਦਾ ਸੁਫ਼ਨਾ ਹੋਇਆ ਪੂਰਾ : ਅਨੁਰਾਗ ਠਾਕੁਰ
ਜਲਦ ਹੀ ਆਈ.ਟੀ.ਬੀ.ਪੀ. ਸ਼ਹੀਦਾਂ ਨੂੰ ਸਮਰਪਿਤ ਇਕ ਗਾਰਡਨ ਬਣਾਏਗਾ, ਜਿਸ 'ਚ ਸਾਰੇ ਸ਼ਹੀਦਾਂ ਲਈ ਸਮਰਪਿਤ ਸਥਾਨ ਹੋਵੇਗਾ। ਹਾਲਾਂਕਿ ਇਸ ਸਾਲ ਦੀ ਸ਼ੁਰੂਆਤ 'ਚ ਚੀਨ ਨਾਲ ਆਹਮਣੇ-ਸਾਹਮਣੇ ਹੋਣ ਦੌਰਾਨ ਕਿਸੇਵੀ ਆਈ.ਟੀ.ਬੀ.ਪੀ. ਜਵਾਨ ਦੀ ਮੌਤ ਨਹੀਂ ਹੋਈ। ਇਹ ਮੁਹਿੰਮ ਅਗਲੇ ਸਾਲ ਵੀ ਜਾਰੀ ਰਹੇਗੀ ਅਤੇ ਜਲਦ ਹੀ ਇਸ ਖੇਤਰ 'ਚ ਹੋਰ ਵੱਧ ਹਰਿਆਲੀ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵੱਡੀ ਖ਼ਬਰ! ਇਸ ਤਾਰੀਖ਼ ਨੂੰ 9 ਕਰੋੜ ਕਿਸਾਨਾਂ ਨੂੰ ਸੰਬੋਧਨ ਕਰਨਗੇ PM ਮੋਦੀ
NEXT STORY