ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲਾ ਕੁਪਵਾੜਾ 'ਚ ਭਾਰਤ-ਤਿੱਬਤ ਸਰਹੱਦ ਬਲ ਪੁਲਸ (ਆਈ.ਟੀ.ਬੀ.ਪੀ.) ਲਈ ਕੰਮ ਕਰ ਰਿਹਾ ਚਾਲਕ ਬੁੱਧਵਾਰ ਨੂੰ ਸ਼ੱਕੀ ਹਾਲਾਤਾਂ 'ਚ ਮ੍ਰਿਤ ਪਾਇਆ ਗਿਆ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਆਈ.ਟੀ.ਬੀ.ਪੀ. ਨੇ ਉੱਤਰ ਕਸ਼ਮੀਰ ਦੇ ਕੁੱਪਵਾੜਾ ਜ਼ਿਲੇ ਦੇ ਲੋਲਾਬ 'ਚ ਸ਼੍ਰੀਨਗਰ ਦੇ ਬੋਮਿਨਾ ਨਿਵਾਸੀ ਮੁਹੰਮਦ ਅਸ਼ਰਫ ਭਟ ਦੀ ਗੱਡੀ ਨੂੰ ਕਿਰਾਏ 'ਤੇ ਲਿਆ ਸੀ। ਜਿਥੇ ਇਸ ਮਹੀਨੇ ਪੰਚਾਇਤੀ ਚੋਣਾਂ ਹੋਣ ਵਾਲੀਆਂ ਹਨ।
ਸੂਤਰਾਂ ਮੁਤਾਬਕ ਲੋਲਾਬ ਦੇ ਚੇਰਕੋਟੇ 'ਚ ਆਈ.ਟੀ.ਬੀ.ਪੀ. ਦੀ 47 ਬੀ. ਕੰਪਨੀ ਦੇ ਇਕ ਜਵਾਨ ਨੇ ਬੁੱਧਵਾਰ ਨੂੰ ਵਾਹਨ ਦੇ ਅੰਦਰ ਚਾਲਕ ਨੂੰ ਬੇਹੋਸ਼ੀ ਦੀ ਹਾਲਤ 'ਚ ਦੇਖਿਆ ਤੇ ਉਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਚਾਲਕ ਦੀ ਮੌਤ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ ਤੇ ਉਸ ਦੀ ਮ੍ਰਿਤਕ ਦੇਹ ਨੂੰ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਨੇ ਇਸ ਸਿਲਸਿਲੇ 'ਚ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਬਰੀਮਾਲਾ ਮੰਦਰ 'ਤੇ ਸਿਆਸਤ, ਬੀਜੇਪੀ ਅੱਜ ਕੱਢੇਗੀ ਰੱਥ ਯਾਤਰਾ
NEXT STORY