ਅਖਨੂਰ- ਜੰਮੂ ਅਤੇ ਕਸ਼ਮੀਰ 'ਚ ਅਖਨੂਰ ਸਰਹੱਦ ਕੋਲ ਸਕੂਲੀ ਵਿਦਿਆਰਥਣਾਂ ਨੇ ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨੀ। ਵਿਦਿਆਰਥਣਾਂ ਨੇ ਜਵਾਨਾਂ ਦੇ ਗੁੱਟ 'ਤੇ ਰੱਖੜੀ ਹੀ ਨਹੀਂ ਸਜਾਈ ਸਗੋਂ ਟਿਕਾ ਲਾਇਆ ਅਤੇ ਮਠਿਆਈ ਖੁਆਈ। ਪਿਛਲੇ ਸਾਲ 30 ਅਗਸਤ ਨੂੰ ਰੱਖੜੀ ਦਾ ਤਿਉਹਾਰ ਇਸੇ ਤਰ੍ਹਾਂ ਮਨਾਇਆ ਗਿਆ ਸੀ, ਜਦੋਂ ਸਕੂਲੀ ਵਿਦਿਆਰਥਣਾਂ ਨੇ ਫ਼ੌਜ ਦੇ ਜਵਾਨਾਂ ਨੂੰ ਰੱਖੜੀ ਬੰਨੀ ਸੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਪ੍ਰਗਟਾਇਆ ਸੀ।
ਰਕਸ਼ਾ ਬੰਧਨ ਦਾ ਤਿਉਹਾਰ ਆਮ ਤੌਰ 'ਤੇ ਰੱਖੜੀ ਵਜੋਂ ਜਾਣਿਆ ਜਾਂਦਾ ਹੈ, ਇਸ ਸਾਲ ਰੱਖੜੀ ਦਾ ਤਿਉਹਾਰ ਸੋਮਵਾਰ 19 ਅਗਸਤ ਨੂੰ ਮਨਾਇਆ ਜਾਵੇਗਾ। ਇਹ ਇਕ ਹਿੰਦੂ ਤਿਉਹਾਰ ਹੈ, ਜੋ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ ਅਤੇ ਬੰਧਨ ਨੂੰ ਸਮਰਪਿਤ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ। ਬਦਲੇ ਵਿਚ ਭਰਾ ਆਪਣੀਆਂ ਭੈਣਾਂ ਲਈ ਪਿਆਰ ਅਤੇ ਦੇਖਭਾਲ ਦੇ ਪ੍ਰਤੀਕ ਵਜੋਂ ਤੋਹਫ਼ੇ ਦਿੰਦੇ ਹਨ। ਰੱਖੜੀ ਸੁਰੱਖਿਆ ਦੀ ਭਾਵਨਾ ਦਾ ਪ੍ਰਤੀਕ ਹੈ। ਰੱਖੜੀ 'ਤੇ ਭਰਾ ਆਪਣੀਆਂ ਭੈਣਾਂ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਦਾ ਵਾਅਦਾ ਕਰਦੇ ਹਨ। ਰੱਖੜੀ ਦਾ ਤਿਉਹਾਰ ਜੋ ਭਾਰਤੀ ਸੱਭਿਆਚਾਰ ਵਿਚ ਡੂੰਘੀਆਂ ਜੜ੍ਹਾਂ ਰੱਖਦਾ ਹੈ ਅਤੇ ਸਦੀਆਂ ਤੋਂ ਮਨਾਇਆ ਜਾਂਦਾ ਹੈ।
NIA ਨੇ ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਮੈਂਬਰ ਦੀ ਜਾਇਦਾਦ ਕੀਤੀ ਜ਼ਬਤ
NEXT STORY