ਜੰਮੂ– ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਐਤਵਾਰ ਨੂੰ ਸੁਰੱਖਿਆ ਫੋਰਸਾਂ ਦੇ ਨਾਲ ਮੁਕਾਬਲੇਬਾਜ਼ੀ ’ਚ ਦੋ ਅੱਤਵਾਦੀ ਮਾਰੇ ਗਏ ਜਿਨ੍ਹਾਂ ’ਚ ਲਸ਼ਕਰ-ਏ-ਤੌਇਬਾ (LeT) ਦਾ ਇਕ ਪਾਕਿਸਤਾਨੀ ਅੱਤਵਾਦੀ ਵੀ ਸ਼ਾਮਿਲ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਦੇ ਚੇਯਨ ਦੇਵਸਰ ਇਲਾਕੇ ’ਚ ਮੁਕਾਬਲਾ ਉਦੋਂ ਸ਼ੁਰੂ ਹੋਇਆ, ਜਦੋਂ ਸਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਗੋਲਾਬਾਰੀ ’ਚ ਦੋਵੇਂ ਅੱਤਵਾਦੀ ਮਾਰੇ ਗਏ।
ਕਸ਼ਮੀਰ ਪੁਲਿਸ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਇਸਤੋਂ ਪਹਿਲਾਂ ਕਿਹਾ ਸੀ ਕਿ ਮੁਕਾਬਲੇਬਾਜ਼ੀ ’ਚ ਘਿਰੇ ਅੱਤਵਾਦੀਆਂ ’ਚੋਂ ਇਕ ਪਾਕਿਸਤਾਨੀ ਹੈ। ਉਨ੍ਹਾਂ ਕਿਹਾ ਸੀ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦਾ ਇਕ ਪਾਕਿਸਤਾਨ ਅੱਤਵਾਦੀ (ਹੈਦਰ) ਅਤੇ ਇਕ ਸਥਾਨਕ ਅੱਤਵਾਦੀ ਸੁਰੱਖਿਆ ਫੋਰਸਾਂ ਨਾਲ ਜਾਰੀ ਮੁਕਾਬਲੇਬਾਜ਼ੀ ’ਚ ਸ਼ਾਮਲ ਹਨ।’ ਕੁਮਾਰ ਮੁਤਾਬਕ, ਹੈਦਰ ਉੱਤਰੀ ਕਸ਼ਮੀਰ ’ਚ ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਸਰਗਰਮ ਸੀ ਅਤੇ ਉਹ ਕਈ ਅੱਤਵਾਦੀ ਵਾਰਦਾਤਾਂ ’ਚ ਸ਼ਾਮਲ ਰਿਹਾ ਸੀ।
ਮਾਊਂਟ ਐਵਰੈਸਟ ਦੇ ਆਧਾਰ ਕੈਂਪ ’ਚ ਮੁੰਬਈ ਦੀ ਮਹਿਲਾ ਦਾ ਦਿਹਾਂਤ
NEXT STORY