ਸ਼੍ਰੀਨਗਰ- ਅੱਜ ਦੇਸ਼ ਭਰ 'ਚ ਜਿੱਥੇ ਇਕ ਪਾਸੇ ਤਾਂ ਲੋਕ ਹੋਲੀ ਦਾ ਤਿਉਹਾਰ ਮਨਾਉਣ 'ਚ ਰੁੱਝੇ ਹੋਏ ਹਨ, ਉੱਥੇ ਦੂਜੇ ਪਾਸੇ ਜੰਮੂ-ਕਸ਼ਮੀਰ 'ਚ ਅੱਤਵਾਦੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ। ਅੱਜ ਫਿਰ ਜੰਮੂ ਅਤੇ ਕਸ਼ਮੀਰ ਦੇ ਸੋਪੋਰ ਇਲਾਕੇ 'ਚ ਸੀ. ਆਰ. ਪੀ. ਐੱਫ. ਦੇ ਕੈਂਪ 'ਤੇ ਗ੍ਰਨੇਡ ਹਮਲਾ ਕੀਤਾ ਗਿਆ। ਇਸ ਹਮਲੇ 'ਚ ਇਕ ਐੱਸ. ਐੱਚ. ਓ. ਸਮੇਤ 2 ਜਵਾਨ ਜ਼ਖਮੀ ਹੋ ਗਏ ਹਨ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ ਅਤੇ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਰਾਜਧਾਨੀ ਦਿੱਲੀ 'ਚ ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਤੇਲ ਦੀਆਂ ਕੀਮਤਾਂ
NEXT STORY