ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਸਿਹਤ ਕਾਮਿਆਂ ਦੀ ਇਕ ਟੀਮ ਨੂੰ ਟੀਕਾਕਰਨ ਮੁਹਿੰਮ ਲਈ ਨਦੀ ਪਾਰ ਕਰਦੇ ਵੇਖਿਆ ਗਿਆ। ਦਰਅਸਲ ਸਿਹਤ ਕਾਮਿਆਂ ਨੇ ਨਦੀ ਪਾਰ ਕਰ ਪਿੰਡ ’ਚ ਜਾ ਕੇ ਲੋਕਾਂ ਦਾ ਟੀਕਾਕਰਨ ਕੀਤਾ। ਤਰਾਲਾ ਸਿਹਤ ਕੇਂਦਰ ਦੇ ਮੁਖੀ ਡਾ. ਇਰਮ ਯਾਸਮੀਨ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਸਿਹਤ ਕਾਮੇ ਰਾਜੌਰੀ ਜ਼ਿਲ੍ਹੇ ਦੇ ਤਰਾਲਾ ਪਿੰਡ ’ਚ ਘਰ-ਘਰ ਜਾ ਕੇ ਕੋਵਿਡ-19 ਯਾਨੀ ਕਿ ਕੋਰੋਨਾ ਵੈਕਸੀਨ ਟੀਕਾਕਰਨ ਕਰਨ ਲਈ ਨਦੀ ਪਾਰ ਕਰਦੇ ਵੇਖੇ ਗਏ।
ਇਹ ਵੀ ਪੜ੍ਹੋ : ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਬਜ਼ੁਰਗ ਨੂੰ ਪਿੱਠ ’ਤੇ ਬਿਠਾ ਪਹੁੰਚਾਇਆ ਟੀਕਾਕਰਨ ਕੇਂਦਰ, ਦਿਲ ਨੂੰ ਛੂਹ ਲਵੇਗੀ ਵੀਡੀਓ
ਯਾਸਮੀਨ ਨੇ ਆਪਣੇ ਵਲੋਂ ਸਾਂਝੀ ਕੀਤੀ ਇਕ ਹੋਰ ਵੀਡੀਓ ਵਿਚ ਕਿਹਾ ਕਿ ਸਾਨੂੰ ਉੱਚ ਅਧਿਕਾਰੀਆਂ ਤੋਂ ਬਲਾਕ ਦੇ ਲੋਕਾਂ ਤੱਕ ਘਰ-ਘਰ ਪਹੁੰਚ ਕੇ ਟੀਕਾਕਰਨ ਕਰਨ ਦਾ ਹੁਕਮ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਸੀ ਪਰ ਸਾਡੇ ਸਿਹਤ ਕਾਮਿਆਂ ਨੇ ਨਦੀਆਂ, ਪਹਾੜੀਆਂ ਅਤੇ ਕਈ ਹੋਰ ਮੁਸ਼ਕਲਾਂ ਨੂੰ ਪਾਰ ਕਰ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ। ਉਹ ਲੋਕਾਂ ਕੋਲ ਟੀਕਾਕਰਨ ਲਈ ਪਹੁੰਚੇ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ’ਚ ਖ਼ਤਮ ਹੋਈ 149 ਸਾਲ ਪੁਰਾਣੀ ‘ਦਰਬਾਰ ਮੂਵ’ ਪ੍ਰਥਾ, ਹਰ ਸਾਲ ਖਰਚ ਹੁੰਦੇ ਸਨ 200 ਕਰੋੜ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦਾ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਨੂੰ ਇਕ ਨਿਊਜ਼ ਏਜੰਸੀ ਨੇ ਸਾਂਝਾ ਕੀਤਾ ਸੀ। ਇਸ ਵੀਡੀਓ ਵਿਚ ਵੀ ਸਿਹਤ ਕਾਮਿਆਂ ਦੀ ਟੀਮ ਟੀਕਿਆਂ ਦੀ ਖ਼ੁਰਾਕ ਨੂੰ ਸਟੋਰ ਕਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਬਾਕਸ ਨਾਲ ਨਦੀ ਪਾਰ ਕਰਦੇ ਹੋਏ ਨਜ਼ਰ ਆਏ ਸਨ।
ਸਰਕਾਰਾਂ ਲਗਾਤਾਰ ਵਧਦੀ ਮਹਿੰਗਾਈ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਨਹੀਂ : ਮਾਇਆਵਤੀ
NEXT STORY