ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਇਤਿਹਾਸਕ ਲਾਲ ਚੌਕ ਤੋਂ ‘ਪਾਲੀਥਿਨ ਮੁਕਤ ਸ਼੍ਰੀਨਗਰ’ ਦੌੜ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸਿਨਹਾ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਬਿਹਤਰ ਵਾਤਾਵਰਣ ਸਥਿਰਤਾ ਲਿਆਉਣ ਲਈ ਸੜਕਾਂ, ਝੀਲਾਂ ਨੂੰ ਸਾਫ਼-ਸੁਥਰਾ ਬਣਾਉਣਾ ਹੈ।
ਪ੍ਰੋਗਰਾਮ ਤੋਂ ਬਾਅਦ ਸਿਨਹਾ ਨੇ ਟਵੀਟ ਕੀਤਾ ਕਿ ਲਾਲ ਚੌਕ ਦੇ ਘੰਟਾਘਰ ਤੋਂ ‘ਰਨ ਫਾਰ ਪਾਲੀਥਿਨ ਫਰੀ ਸ਼੍ਰੀਨਗਰ’ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸਿਨਹਾ ਨੇ ਦੱਸਿਆ ਕਿ ਸ਼੍ਰੀਨਗਰ ਨੂੰ ਪਾਲੀਥਿਨ ਮੁਕਤ ਖੇਤਰ ਬਣਾਉਣ ਲਈ ਪਾਲੀਥਿਨ ਦੇ ਇਸਤੇਮਾਲ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕਰੀਬ 600 ਬੱਚਿਆਂ ਦੀ ਰੈਲੀ ਲੰਘੀ।
ਇਸ ਤੋਂ ਪਹਿਲਾਂ ਉੱਪ ਰਾਜਪਾਲ ਨੇ ਆਜ਼ਾਦੀ ਸਮਾਰੋਹ ਲਈ ਸਾਈਕਲੋਥਾਨ ਪ੍ਰੋਗਰਾਮ, ‘ਪੈਡਲ ਫਾਰ ਡਲ’ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਅਮਿ੍ਰਤ ਮਹਾਉਤਸਵ ਤਹਿਤ ਅਜਿਹੀਆਂ ਗਤੀਵਿਧੀਆਂ ਪੂਰੀ ਮਨੁੱਖਤਾ ਲਈ ਆਸ ਜਗਾਉਂਦੀਆਂ ਹਨ। ਸਿਨਹਾ ਨੇ ਕਿਹਾ ਕਿ ਇਸ ਸਾਈਕਲੋਥਾਨ ’ਚ ਪੇਸ਼ੇਵਰ ਸਾਈਕਲ ਚਾਲਕਾਂ ਨਾਲ ਵੱਖ-ਵੱਖ ਉਮਰ ਵਰਗ ਦੇ 200 ਤੋਂ ਵੱਧ ਬੱਚਿਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਦੇਸ਼ ਦੀ ਨੌਜਵਾਨ ਪੀੜ੍ਹੀ ’ਤੇ ਸ਼ਾਂਤੀ, ਤਰੱਕੀ ਅਤੇ ਏਕਤਾ ਯਕੀਨੀ ਕਰਨ ਦੀ ਵੱਡੀ ਜ਼ਿੰਮਵਾਰੀ ਹੈ।
ਭਾਰਤ ਨੇ ਪ੍ਰਾਪਤ ਕੀਤੀ ਇਤਿਹਾਸਕ ਉਪਲੱਬਧੀ, ਕੋਰੋਨਾ ਟੀਕਾਕਰਨ 'ਚ 50 ਕਰੋੜ ਦਾ ਅੰਕੜਾ ਪਾਰ ਕੀਤਾ
NEXT STORY