ਸ਼੍ਰੀਨਗਰ - ਵੱਖਵਾਦੀ ਸੰਗਠਨ ਹੁੱਰੀਅਤ ਕਾਨਫਰੰਸ ਦੇ ਕੱਟੜਪੰਥੀ ਧੜੇ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੀ ਬੁੱਧਵਾਰ ਨੂੰ ਹੋਈ ਮੌਤ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਪਾਕਿਸਤਾਨੀ ਝੰਡੇ ਵਿੱਚ ਲਪੇਟਣ ਦੇ ਮਾਮਲੇ ਵਿੱਚ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ।
ਇਹ ਵੀ ਪੜ੍ਹੋ - ਇੱਕ ਪਰਿਵਾਰ-ਇੱਕ ਬੱਚਾ, ਰਾਮਦਾਸ ਆਠਵਲੇ ਨੇ ਕਿਹਾ- ਦੇਸ਼ ਦੇ ਵਿਕਾਸ ਲਈ ਲਾਗੂ ਹੋ ਵਨ ਚਾਈਲਡ ਪਾਲਿਸੀ
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਡਗਾਮ ਪੁਲਸ ਨੇ ਐੱਫ.ਆਈ.ਆਰ. ਦਰਜ ਕੀਤੀ ਹੈ ਪਰ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੱਖਵਾਦੀ ਨੇਤਾ ਦੀ ਲੰਬੀ ਬੀਮਾਰੀ ਤੋਂ ਬਾਅਦ ਬੁੱਧਵਾਰ ਦੀ ਰਾਤ ਉਨ੍ਹਾਂ ਦੇ ਹੈਦਰਪੋਰਾ ਸਥਿਤ ਨਿਵਾਸ 'ਤੇ ਮੌਤ ਹੋ ਗਈ ਸੀ। ਮ੍ਰਿਤਕ ਦੇਹ ਨੂੰ ਨਜ਼ਦੀਕੀ ਮਸੀਤ ਦੇ ਕੋਲ ਕਬਰਸਤਾਨ ਵਿੱਚ ਦਫਨਾਉਣ ਤੋਂ ਪਹਿਲਾਂ ਗੁਆਂਢੀ ਦੇਸ਼ ਦੇ ਝੰਡੇ ਵਿੱਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਪੇਟਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਰਿਆਣਾ ਦੇ ਸਾਬਕਾ ਸੀ.ਐੱਮ. ਓਮ ਪ੍ਰਕਾਸ਼ ਚੌਟਾਲਾ ਨੇ 86 ਦੀ ਉਮਰ 'ਚ ਪਾਸ ਕੀਤੀ 10ਵੀਂ
NEXT STORY