ਮੁੰਬਈ– ਮਹਾਰਾਸ਼ਟਰ ’ਚ ਭਾਜਪਾ-ਐੱਨ.ਸੀ.ਪੀ. ਦੇ ਹੈਰਾਨ ਕਰਨ ਵਾਲੇ ਉਲਟਫੇਰ ਤੋਂ ਬਾਅਦ ਸ਼ਿਵ ਸੈਨਾ ਨੇ ਸੰਜੇ ਰਾਊਤ ਨੇ ਕਿਹਾ ਕਿ ਇਸ ਨਾਲ ਸ਼ਰਦ ਪਵਾਰ ਦਾ ਕੁਝ ਲੈਣਾ-ਦੇਣਾ ਨਹੀਂ ਹੈ। ਅਜੀਤ ਪਵਾਰ ਨੇ ਸ਼ਰਦ ਪਵਾਰ ਅਤੇ ਮਹਾਰਾਸ਼ਟਰ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਲ ਜਾਣ ਤੋਂ ਬਚਣ ਲਈ ਅਜੀਤ ਪਵਾਰ ਨੇ ਭਾਜਪਾ ਨਾਲ ਹੱਥ ਮਿਲਾਇਆ ਹੈ ਅਤੇ ਭਾਜਪਾ ਸਰਕਾਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਸੰਜੇ ਰਾਊਤ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਪਾਪ ਦੇ ਸੌਦਾਗਰ ਟਵੀਟ ਕਰਦੇ ਹੋਏ ਭਾਜਪਾ ਅਤੇ ਅਜੀਤ ਪਵਾਰ ’ਤੇ ਹਮਲਾ ਬੋਲਿਆ ਹੈ।
ਤੁਸੀਂ ਮਹਾਰਾਸ਼ਟਰ ਦੀ ਜਨਤਾ ਨੂੰ ਧੋਖਾ ਦਿੱਤਾ
ਮਹਾਰਾਸ਼ਟਰ ’ਚ ਰਾਤੋ-ਰਾਤ ਹੋਏ ਖੇਡ ਤੋਂ ਬਾਅਦ ਮੀਡੀਆ ਦੇ ਸਾਹਮਣੇ ਆ ਕੇ ਸੰਜੇ ਰਾਊਤ ਨੇ ਕਿਹਾ,‘‘ਲੋਕਾਂ ਨੂੰ ਸੱਦਾ ਦੇ ਕੇ ਕਿਉਂ ਨਹੀਂ ਸਹੁੰ ਚੁਕੀ। ਤੁਸੀਂ ਪਾਪ ਕੀਤਾ ਹੈ, ਚੋਰੀ ਕੀਤੀ ਹੈ, ਮਹਾਰਾਸ਼ਟਰ ਦੀ ਜਨਤਾ ਨੂੰ ਦਗਾ ਕੀਤੀ ਹੈ। ਇਸ ਦੀ ਕੀਮਤ ਚੁਕਾਉਣੀ ਪਵੇਗੀ।’’ ਸੰਜੇ ਰਾਊਤ ਨੇ ਕਿਹਾ ਸੱਤਾ ਲਈ ਭਤੀਜੇ ਨੇ ਚਾਚਾ ਨੂੰ ਧੋਖਾ ਦਿੱਤਾ।
ਵੱਡੇ ਨੇਤਾ ਨੂੰ ਧੋਖਾ ਦੇਣਦੀ ਕੋਸ਼ਿਸ਼ ਹੋਈ
ਰਾਊਤ ਨੇ ਅੱਗੇ ਕਿਹਾ,‘‘ਊਧਵ ਅਤੇ ਪਵਾਰ ਮਿਲਣ ਵਾਲੇ ਹਨ, ਇਕ ਜੁਆਇੰਟ ਪ੍ਰੈੱਸ ਕਾਨਫਰੰਸ ਹੋ ਸਕਦੀ ਹੈ। ਇਸ ਉਮਰ ’ਚ ਸ਼ਰਦ ਪਵਾਰ ਵਰਗੇ ਵੱਡੇ ਨੇਤਾ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੋਈ ਹੈ। ਇਹ ਗੱਲ ਮਹਾਰਾਸ਼ਟਰ ਨੂੰ ਹਜਮ ਨਹੀਂ ਹੋਵੇਗੀ। ਜਿਸ ਤਰ੍ਹਾਂ ਨਾਲ ਇਹ ਸਭ ਹੋਇਆ ਹੈ ਪਰਦੇ ਦੇ ਪਿੱਛੇ, ਪੈਸੇ ਦੀ ਗਲਤ ਵਰਤੋਂ ਕਰ ਕੇ, ਜਨਤਾ ਇਹ ਪਾਪ ਠੁਕਰਾਏ ਬਿਨਾਂ ਰਹੇਗੀ ਨਹੀਂ।’’
ਅੱਖਾਂ ਖੁੱਲ੍ਹਣ ਤੋਂ ਪਹਿਲਂ ਪਾਪ ਨਸ਼ਟ ਹੋਵੇਗਾ
ਸੰਜੇ ਰਾਊਤ ਨੇ ਕਿਹਾ,‘‘ਅੱਖਾਂ ਖੁੱਲ੍ਹਣ ਤੋਂ ਪਹਿਲਾਂ ਇਹ ਪਾਪ ਨਸ਼ਟ ਹੋਵੇਗਾ।’’ ਸੰਜੇ ਰਾਊਤ ਨੇ ਕਿਹਾ,‘‘ਅਜੀ ਦੀ ਕੀ ਪ੍ਰਤੀਕਿਰਿਆ ਹੈ, ਮੈਨੂੰ ਪਤਾ ਨਹੀਂ, ਨਾ ਹੀ ਬੋਲਣ ਦੀ ਜ਼ਰੂਰਤ ਹੈ। ਕੱਲ 9 ਵਜੇ ਤੱਕ ਇਹ ਮਹਾਸ਼ਯ (ਅਜੀਤ ਪਵਾਰ) ਸਾਡੇ ਨਾਲ ਬੈਠੇ ਸਨ, ਪੂਰੀ ਗੱਲਬਾਤ ’ਚ ਸ਼ਾਮਲ ਸਨ। ਅਚਾਨਕ ਤੋਂ ਗਾਇਬ ਹੋ ਗਏ, ਮੈਨੂੰ ਉਸੇ ਸਮੇਂ ਕੁਝ ਸ਼ੱਕ ਹੋਇਆ ਸੀ। ਉਹ ਨਜ਼ਰਾਂ ਨਾਲ ਨਜ਼ਰਾਂ ਮਿਲਾ ਕੇ ਨਹੀਂ ਬੋਲ ਰਹੇ ਸਨ। ਜੋ ਵਿਅਕਤੀ ਪਾਪ ਕਰਨ ਜਾਂਦਾ ਹੈ, ਉਸ ਦੀ ਨਜ਼ਰ ਜਿਵੇਂ ਝੁਕਦੀ ਹੈ, ਉਸੇ ਤਰ੍ਹਾਂ ਝੁਕੀਆਂ ਨਜ਼ਰਾਂ ਨਾਲ ਗੱਲ ਕਰ ਰਹੇ ਸਨ।’’
ਗਲਤ ਸੰਦੇਸ਼ ਦੇਣ ਵਾਲੇ ਵਿਗਿਆਪਨ ਕਾਰਨ McDonald ਨੂੰ ਕਾਰਨ ਦੱਸੋ ਨੋਟਿਸ ਜਾਰੀ
NEXT STORY