ਨਵੀਂ ਦਿੱਲੀ : ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਭਾਰਤ 'ਚ ਵੱਡੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ। ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਪਲਾਨ ਤਿਆਰ ਕਰ ਰਹੀ ਹੈ। ਜੈਸ਼ ਦੇ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਤੋਂ ਇਲਾਵਾ ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਦੀ ਤਿਆਰੀ ਦੇ ਨਿਰਦੇਸ਼ ਦਿੱਤੇ ਗਏ ਹਨ।
ਸੂਤਰਾਂ ਮੁਤਾਬਕ, ਮਸੂਦ ਅਜਹਰ ਦੇ ਭਰਾ ਮੁਫਤੀ ਰਉਫ ਅਜਗਰ ਅਤੇ ਸ਼ਕੀਲ ਅਹਿਮਦ ਨੇ 20 ਅਗਸਤ ਨੂੰ ਰਾਵਲਪਿੰਡੀ 'ਚ ਆਈ.ਐੱਸ.ਆਈ. ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ। ਇਸ ਮੀਟਿੰਗ 'ਚ ਰਉਫ ਦਾ ਭਰਾ ਮੌਲਾਨਾ ਅੰਮਾਰ ਵੀ ਸ਼ਾਮਲ ਹੋਇਆ ਸੀ। ਰਉਫ ਨੇ ਜੈਸ਼ ਦੇ ਵੱਡੇ ਅੱਤਵਾਦੀ ਮੁਫਤੀ ਅਜਹਰ ਖਾਨ ਕਸ਼ਮੀਰੀ ਅਤੇ ਕਵਾਰੀ ਜਰਾਰ ਨਾਲ ਇਸਲਾਮਾਬਾਦ ਦੇ ਇੱਕ ਮਰਕਜ 'ਚ ਵੀ ਬੈਠਕ ਕਰ ਅੱਤਵਾਦੀ ਹਮਲੇ ਦੀ ਰੂਪ ਰੇਖਾ ਤਿਆਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕਰੀਬ 6,000-6,500 ਅੱਤਵਾਦੀ ਗੁਆਂਢੀ ਅਫਗਾਨਿਸਤਾਨ 'ਚ ਸਰਗਰਮ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਦਾ ਸੰਬੰਧ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਹੈ ਅਤੇ ਉਹ ਭਾਰਤ ਲਈ ਖ਼ਤਰਾ ਹੈ। ISIS, ਅਲ-ਕਾਇਦਾ ਅਤੇ ਸੰਬੰਧਿਤ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਸਬੰਧਿਤ ਵਿਸ਼ਲੇਸ਼ਣ ਦੀ ਸਹਾਇਤਾ ਅਤੇ ਰੋਕ ਨਿਗਰਾਨੀ ਟੀਮ’ ਦੀ 26ਵੀਂ ਰਿਪੋਰਟ 'ਚ ਕਿਹਾ ਗਿਆ ਕਿ ‘ਭਾਰਤੀ ਉਪ ਮਹਾਦਵੀਪ 'ਚ ਅਲ-ਕਾਇਦਾ’ (ਐਕਿਊ.ਆਈ.ਐੱਸ.), ਤਾਲਿਬਾਨ ਦੇ ਤਹਿਤ ਅਫਗਾਨਿਸਤਾਨ ਦੇ ਨਿਮਰੂਜ, ਹੇਲਮੰਦ ਅਤੇ ਕੰਧਾਰ ਸੂਬਿਆਂ ਨਾਲ ਕੰਮ ਕਰਦਾ ਹੈ।
ਭਾਰਤ 'ਚ ਪਹਿਲਾ ਅਜਿਹਾ ਮਾਮਲਾ, 4 ਮਹੀਨੇ ਬਾਅਦ ਜਨਾਨੀ ਮੁੜ ਕੋਰੋਨਾ ਪਾਜ਼ੇਟਿਵ
NEXT STORY