ਪੁਣੇ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤੰਜ਼ ਕੱਸਦਿਆਂ ਕਿਹਾ ਕਿ ਕੁਝ ਲੋਕ ਚੀਨ ਦੇ ਮੁੱਦੇ ’ਤੇ ਜਾਣਬੁੱਝ ਕੇ ਗ਼ਲਤ ਜਾਣਕਾਰੀ ਫੈਲਾ ਰਹੇ ਹਨ। ਜੈਸ਼ੰਕਰ ਨੇ ਕਿਹਾ ਕਿ ਚੀਨ ਨੇ 1962 ’ਚ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਹਾਲ ਹੀ ’ਚ ਹੋਇਆ ਹੈ।ਜੈਸ਼ੰਕਰ ਇੱਥੇ ਪੁਣੇ ’ਚ ਆਪਣੀ ਕਿਤਾਬ ‘ਦਿ ਇੰਡੀਆ ਵੇਅ’ ਦੇ ਮਰਾਠੀ ਅਨੁਵਾਦ ‘ਭਾਰਤ ਮਾਰਗ’ ਦੇ ਲਾਂਚ ਮੌਕੇ ਸਵਾਲ-ਜਵਾਬ ਸੈਸ਼ਨ ਦੌਰਾਨ ਬੋਲ ਰਹੇ ਸਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧ ਨਦੀ ਜਲ ਸੰਧੀ (ਆਈ. ਡਬਲਿਊ. ਟੀ.) ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਤਕਨੀਕੀ ਮਾਮਲਾ ਹੈ ਅਤੇ ਦੋਵਾਂ ਦੇਸ਼ਾਂ ਦੇ ਸਿੰਧੂ ਕਮਿਸ਼ਨਰ ਇਸ ਮੁੱਦੇ ’ਤੇ ਇਕ ਦੂਜੇ ਨਾਲ ਗੱਲ ਕਰਨਗੇ।
ਇਹ ਖ਼ਬਰ ਵੀ ਪੜ੍ਹੋ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਐਲਾਨ, ਅੱਜ ਟ੍ਰੇਨਾਂ ਦਾ ਚੱਕਾ ਕਰੇਗੀ ਜਾਮ
ਪੂਰਬੀ ਲੱਦਾਖ ’ਚ ਭਾਰਤ-ਚੀਨ ਫੌਜੀ ਗਤੀਰੋਧ ਨੂੰ ਲੈ ਕੇ ਭਾਰਤ ਸਰਕਾਰ ’ਚ ਕੁਝ ਲੋਕਾਂ ਜਾਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੇ ਵਿਸ਼ਵਾਸ ਦੀ ਕਮੀ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ’ਚ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਦਾ ਵਿਚਾਰ ਹੈ ਕਿ ਇਹ ਮੁਸ਼ਕਿਲ ਹੈ। ਉਨ੍ਹਾਂ ਨੂੰ ਸਮਝਣਾ ਬਹੁਤ ਔਖਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕਈ ਵਾਰ ਅਜਿਹੇ ਲੋਕ ਜਾਣਬੁੱਝ ਕੇ ਚੀਨ ਬਾਰੇ ਝੂਠੀਆਂ ਖ਼ਬਰਾਂ ਜਾਂ ਜਾਣਕਾਰੀ ਫੈਲਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ : ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਜੈਸ਼ੰਕਰ ਨੇ ਕਿਹਾ, ''ਜੇਕਰ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਉਨ੍ਹਾਂ ’ਤੇ ਭਰੋਸਾ ਕਿਉਂ ਨਹੀਂ ਕੀਤਾ ਜਾਂਦਾ, ਉਹ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹਨ, ਉਹ ਚੀਨ ਬਾਰੇ ਗ਼ਲਤ ਖਬਰਾਂ ਕਿਉਂ ਫੈਲਾ ਰਹੇ ਹਨ? ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦੇ ਸਕਦਾ ਹਾਂ? ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਵੀ ਰਾਜਨੀਤੀ ਕਰ ਰਹੇ ਹਨ। ਕਈ ਵਾਰ ਉਹ ਜਾਣਬੁੱਝ ਕੇ ਅਜਿਹੀਆਂ ਖ਼ਬਰਾਂ ਫੈਲਾਉਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਸੱਚ ਨਹੀਂ ਹੈ। ਕਿਸੇ ਦਾ ਨਾਂ ਲਏ ਬਿਨਾਂ ਵਿਦੇਸ਼ ਮੰਤਰੀ ਨੇ ਕਿਹਾ, ‘‘ਕਈ ਵਾਰ ਉਹ ਕਿਸੇ ਅਜਿਹੀ ਜ਼ਮੀਨ ਦੀ ਗੱਲ ਕਰਦੇ ਹਨ, ਜੋ 1962 'ਚ ਚੀਨ ਨੇ ਹਥਿਆ ਲਈ ਸੀ ਪਰ ਉਹ ਤੁਹਾਨੂੰ ਸੱਚ ਨਹੀਂ ਦੱਸਣਗੇ। ਉਹ ਤੁਹਾਨੂੰ ਮਹਿਸੂਸ ਕਰਵਾਉਣਗੇ ਕਿ ਇਹ ਘਟਨਾ ਕੱਲ੍ਹ ਹੀ ਵਾਪਰੀ ਹੈ।’’
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਗੁਰਮਿੰਦਰ ਗੈਰੀ ਅਮਰੀਕਾ ਦੇ ਮੈਨਟੀਕਾ ਸ਼ਹਿਰ ਦੇ ਦੂਜੀ ਵਾਰ ਬਣੇ ਮੇਅਰ
ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ
NEXT STORY