ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਿੱਲੀ 'ਚ ਬੁਲੇਟ ਟਰੇਨ 'ਤੇ ਦੇ ਰਹੇ ਇਕ ਭਾਸ਼ਣ ਦੌਰਾਨ ਭੜ ਗਏ। ਜਦੋਂ ਉਨ੍ਹਾਂ ਨੂੰ ਵਿਚ ਟੋਕਦੇ ਹੋਏ ਇਕ ਸ਼ਖਸ ਨੇ ਅਚਾਨਕ ਸਵਾਲ ਪੁੱਛਿਆ ਕਿ ਦੱਸੋ ਬੁਲੇਟ ਟਰੇਨ ਨੂੰ ਹਿੰਦੀ 'ਚ ਕੀ ਕਹਿੰਦੇ ਹਨ? ਜੇਤਲੀ ਨੇ ਫਟਕਾਰ ਲਾਉਂਦੇ ਹੋਏ ਕਿਹਾ ਕਿ ਪਲੀਜ਼ ਗੰਭੀਰ ਹੋ ਜਾਓ, ਤੁਹਾਨੂੰ ਇਕ ਵਾਰ ਨੋਟਿਸ ਕਰ ਲਿਆ ਗਿਆ ਹੈ। ਗੰਭੀਰ ਹੋਣ ਦੀ ਵੀ ਕੋਸ਼ਿਸ਼ ਕਰੋ ਪਰ ਫਿਰ ਤੋਂ ਕਿਸੇ ਨੇ ਕਿਹਾ ਇਹ ਗੰਭੀਰ ਮੁੱਦਾ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਫਿਰ ਤੋਂ ਆਪਣੇ ਭਾਸ਼ਣ 'ਤੇ ਕੇਂਦਰਿਤ ਹੋ ਗਏ।
ਪ੍ਰੋਗਰਾਮ 'ਚ ਜੇਤਲੀ ਬੋਲ ਰਹੇ ਸਨ ਕਿ ਬੁਲਟੇ ਟਰੇਨ ਦੇ ਆਉਣ ਤੋਂ ਪਹਿਲਾਂ ਉਹ 15 ਮਹੀਨਿਆਂ 'ਚ ਤਿੰਨ ਵਾਰ ਜਾਪਾਨ ਹੋ ਕੇ ਆਏ। ਉਦੋਂ ਇਕ ਸ਼ਖਸ ਵਿਚ ਬੋਲ ਪਿਆ ਉਸ ਨੇ ਹਿੰਦੀ ਦੇ ਪ੍ਰੋਗਰਾਮ 'ਚ ਜੇਤਲੀ ਨੂੰ ਇੰਗਲਿਸ਼ 'ਚ ਨਹੀਂ ਬੋਲਣ ਲਈ ਕਿਹਾ, ਜਿਸ ਨਾਲ ਉਹ ਭੜਕ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਅਹੁਦੇਦਾਰ ਸ਼ਿੰਜੋ ਆਬੇ ਨੇ ਅਹਿਮਦਾਬਾਦ 'ਚ ਦੇਸ਼ ਦੀ ਪਹਿਲੀ ਬੁਲੇਟ ਟਰੇਨ ਦੀ ਨੀਂਹ ਰੱਖੀ। ਬੁਲੇਟ ਟਰੇਨ ਇਸ ਸਮੇਂ ਦੇਸ਼ 'ਚ ਚਰਚਾ 'ਚ ਹੈ ਅਤੇ ਇਸ ਨੂੰ ਲੈ ਕੇ ਕਾਫੀ ਗੱਲ ਹੋ ਰਹੀ ਹੈ।
ਚੁਣਾਵ ਤੋਂ ਪਹਿਲਾਂ ਮੋਦੀ ਪਹੁੰਚਣਗੇ ਹਿਮਾਚਲ , ਜਾਣੋ ਖਾਸ ਵਜ੍ਹਾ
NEXT STORY